‘ਖੇੇਤੀ ਕਾਨੂੰਨ ਦਾ ਕਰੋ ਵਿਰੋਧ, ਵਰਨਾ ਭਾਜਪਾ ਵਰਗਾ ਹੋਵੇਗਾ ਹਾਲ’, ਕਾਂਗਰਸ ਸਮੇਤ ਹੋਰ ਵਿਰੋਧੀ ਪਾਰਟੀਆਂ ਨੂੰ SKM ਨੇ ਚਿਤਾਇਆ

‘ਖੇੇਤੀ ਕਾਨੂੰਨ ਦਾ ਕਰੋ ਵਿਰੋਧ, ਵਰਨਾ ਭਾਜਪਾ ਵਰਗਾ ਹੋਵੇਗਾ ਹਾਲ’, ਕਾਂਗਰਸ ਸਮੇਤ ਹੋਰ ਵਿਰੋਧੀ ਪਾਰਟੀਆਂ ਨੂੰ SKM ਨੇ ਚਿਤਾਇਆ

ਨਵੀਂ ਦਿੱਲੀ : ਤਿੰਨੋਂ ਕੇਂਦਰੀ ਖੇਤੀ ਕਾਨੂੰਨਾਂ ਦੀ ਵਾਪਸੀ ਦੀ ਮੰਗ ਨੂੰ ਲੈ ਕੇ ਦਿੱਲੀ ਦੇ ਜੰਤਰ-ਮੰਤਰ ‘ਤੇ ਵੀਰਵਾਰ ਤੋਂ ਧਰਨਾ ਪ੍ਰਦਰਸ਼ਨ ਸ਼ੁਰੂ ਹੋ ਗਿਆ ਹੈ। ਇਜਾਜ਼ਤ ਦੇ ਨਿਯਮਾਂ ਮੁਤਾਬਿਕ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤਕ ਰੁਜ਼ਾਨਾ 200 ਕਿਸਾਨ ਜੰਤਰ ਮੰਤਰ ‘ਤੇ ਪ੍ਰਦਰਸ਼ਨ ਕਰਨਗੇ। ਸੰਯੁਕਤ ਕਿਸਾਨ ਮੋਰਚਾ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਾਂਗਰਸ ਸਮੇਤ ਹੋਰ ਵਿਰੋਧੀ ਪਾਰਟੀਆਂ ਨੂੰ ਚਿਤਾਵਨੀ ਭਰੇ ਅੰਦਾਜ਼ ‘ਚ ਕਿਹਾ ਹੈ ਕਿ ਜੇ ਸੰਸਦ ‘ਚ ਖੇਤੀ ਕਾਨੂੰਨਾਂ ਦਾ ਵਿਰੋਧ ਨਹੀਂ ਕੀਤਾ ਗਿਆ ਤਾਂ ਭਾਜਪਾ ਦੀ ਹੀ ਤਰ੍ਹਾਂ ਕਾਂਗਰਸ ਦਾ ਵੀ ਵਿਰੋਧ ਕੀਤਾ ਜਾਵੇਗਾ।

ਦੱਸ ਦੇਈਏ ਕਿ ਤਿੰਨੋਂ ਕੇਂਦਰੀ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਖਾਪਾਂ ਤੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਕਿਸਾਨ ਆਪਣੇ ਛੱਤਾਂ ਤੋਂ ਭਾਰਤੀ ਜਨਤਾ ਪਾਰਟੀ ਤੇ ਜੇਜੇਪੀ ਦੇ ਝੰਡਿਆਂ ਨੂੰ ਉਤਾਰ ਕੇ ਰਾਸ਼ਟਰੀ ਝੰਡਾ ਤੇ ਭਾਰਤੀ ਕਿਸਾਨ ਯੂਨੀਅਨ ਦਾ ਝੰਡਾ ਲਾਉਣਗੇ। ਜਾਟ ਬਹੁਤ ਇਲਾਕੇ ਦੇ ਖਾਪਾਂ ਨਾਲ ਜੁੜੇ ਕਿਸਾਨਾਂ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਤੇ ਦੁਸ਼ਯੰਤ ਚੌਟਾਲਾ ਦੇ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਦੇ ਆਗੂਆਂ ਦੇ ਸਮਾਜਿਕ ਬਾਇਕਾਟ ਦਾ ਵੀ ਐਲਾਨ ਹੋ ਚੁੱਕਾ ਹੈ।
ਹਰਿਆਣਾ ਤੇ ਪੰਜਾਬ ‘ਚ ਭਾਜਪਾ-ਜੇਜੇਪੀ ਦੇ ਆਗੂਆਂ ਦੇ ਸਮਾਜਿਕ ਬਾਇਕਾਟ ਦਾ ਵੀ ਫ਼ੈਸਲਾ ਕੀਤਾ ਗਿਆ ਹੈ। ਕਿਸਾਨਾਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਇਨ੍ਹਾਂ ਪਾਰਟੀਆਂ ਦੇ ਆਗੂਆਂ ਨੂੰ ਆਪਣੇ ਪਿੰਡਾਂ ‘ਚ ਨਾ ਵੜਨ ਦਿੱਤਾ ਜਾਵੇ। ਕਿਸਾਨ ਸਮਾਜਿਕ ਸਮਗਾਮਾਂ ‘ਚ ਸੱਤਾਧਾਰੀ ਪਾਰਟੀ ਦੇ ਆਗੂਆਂ ਨੂੰ ਨਹੀਂ ਬੁਲਾਉਣਗੇ।

 

ਮੋਰਚਾ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਪ੍ਰਦਰਸ਼ਨ ਦੀ ਤਿਆਰੀ ਦਾ ਮੰਚ ਤੋਂ ਜ਼ਿਕਰ ਕਰਦਿਆਂ ਕਹਿ ਚੁੱਕੇ ਹਨ ਕਿ ਪ੍ਰਦਰਸ਼ਨ ‘ਚ ਸ਼ਾਮਲ ਅੰਦੋਲਨਕਾਰੀਆਂ ਦੀ ਪੂਰੀ ਸੂਚੀ ਮੋਰਚਾ ਕੋਲ ਹੋਵੇਗੀ। ਰੁਜ਼ਾਨਾ ਇਸੇ ਤਰ੍ਹਾਂ 200 ਲੋਕਾਂ ਦੀ ਸੂਚੀ ਬਣਾਈ ਜਾਵੇਗੀ ਤੇ ਇਸ਼ ਨਾਲ ਇਕ ਵੀ ਵਿਅਕਤੀ ਇਸ ਪ੍ਰਦਰਸ਼ਨ ‘ਚ ਸ਼ਾਮਲ ਨਹੀਂ ਹੋਵੇਗਾ। ਉਨ੍ਹਾਂ ਨੇ ਸਾਰਿਆਂ ਨੂੰ ਅਨੁਸ਼ਾਸਨ ‘ਚ ਰਹਿ ਕੇ ਮੋਰਚਾ ਨੂੰ ਅੱਗੇ ਵਧਾਉਣ ਦੀ ਅਪੀਲ ਕੀਤੀ ਨਾਲ ਹੀ ਕਿਹਾ ਕਿ ਜਿਨ੍ਹਾਂ ਦਾ ਨਾਂ ਸੂਚੀ ‘ਚ ਨਾ ਹੋਵੇ ਉਹ ਕੋਈ ਵਿਵਾਦ ਨਾ ਕਰਨ ਤੇ ਅਨੁਸ਼ਾਸਨ ਬਣਾਏ ਰੱਖਣ।
India