ਨਵੀਂ ਦਿੱਲੀ
ਕੇਂਦਰੀ ਸਿੱਧੇ ਕਰ ਬੋਰਡ (ਸੀਬੀਡੀਟੀ) ਨੇ ਅੱਜ ਦੋਸ਼ ਲਾਇਆ ਹੈ ਕਿ ਅਦਾਕਾਰ ਸੋਨੂੰ ਸੂਦ ਅਤੇ ਉਸ ਦੇ ਸਾਥੀਆਂ ਨੇ 20 ਕਰੋੜ ਰੁਪਏ ਦਾ ਟੈਕਸ ਚੋਰੀ ਕੀਤਾ ਹੈ। ਬੋਰਡ ਨੇ ਇਹ ਵੀ ਦੋਸ਼ ਲਾਇਆ ਕਿ ਜਦੋਂ ਇਨਕਮ ਟੈਕਸ ਵਿਭਾਗ ਨੇ ਉਸ ਦੇ ਅਤੇ ਉਸ ਨਾਲ ਜੁੜੇ ਲਖਨਊ ਸਥਿਤ ਬੁਨਿਆਦੀ ਢਾਂਚਾ ਸਮੂਹ ’ਤੇ ਛਾਪਾ ਮਾਰਿਆ ਤਾਂ ਪਤਾ ਲੱਗਾ ਕਿ “ਬੇਹਿਸਾਬੀ ਆਮਦਨੀ ਨੂੰ ਕਈ ਜਾਅਲੀ ਸੰਸਥਾਵਾਂ ਤੋਂ ਜਾਅਲੀ ਕਰਜ਼ਿਆਂ ਵਜੋਂ ਦਰਜ ਕੀਤਾ ਗਿਆ ਸੀ। ਅਦਾਕਾਰ ’ਤੇ ਵਿਦੇਸ਼ੀ ਫੰਡ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ।