ਵਾਸ਼ਿੰਗਟਨ : ਪਿਛਲੇ ਮਹੀਨੇ ਕਾਬੁਲ ਹਵਾਈ ਅੱਡੇ ’ਤੇ ਆਤਮਘਾਤੀ ਬੰਬ ਧਮਾਕੇ ਤੋਂ ਕੁਝ ਦਿਨਾਂ ਬਾਅਦ ਉੱਚ ਅਮਰੀਕੀ ਫੌਜੀ ਕਮਾਂਡਰ ਨੇ ਆਈਐੱਸਆਈਐੱਸ-ਕੇ ਦੇ ਅਤਿਵਾਦੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਡਰੋਨ ਹਮਲੇ ਨੂੰ ‘ਗਲਤੀ’ ਮੰਨਿਆ ਹੈ। ਇਸ ਹਮਲੇ ਵਿੱਚ 7 ਬੱਚਿਆਂ ਸਮੇਤ 10 ਨਾਗਰਿਕ ਮਾਰੇ ਗਏ ਸਨ। ਯੂਐੱਸ ਸੈਂਟਰਲ ਕਮਾਂਡ ਦੇ ਕਮਾਂਡਰ ਜਨਰਲ ਫਰੈਂਕ ਮੈਕੈਂਜ਼ੀ ਨੇ 29 ਅਗਸਤ ਦੇ ਹਮਲੇ ਦੀ ਜਾਂਚ ਦੇ ਨਤੀਜਿਆਂ ਬਾਰੇ ਪੱਤਰਕਾਰਾਂ ਨੂੰ ਦੱਸਿਆ ਕਿ ਡਰੋਨ ਹਮਲੇ ਵਿੱਚ ਨੁਕਸਾਨੇ ਵਾਹਨ ਅਤੇ ਮਾਰੇ ਗਏ ਲੋਕਾਂ ਦੇ ਇਸਲਾਮਿਕ ਸਟੇਟ ਆਫ਼ ਇਰਾਕ ਅਤੇ ਲੇਵਾਂਤ-ਖੁਰਾਸਾਨ ਨਾਲ ਸਬੰਧਤ ਹੋਣ ਜਾਂ ਉਨ੍ਹਾਂ ਦੇ ਅਮਰੀਕੀ ਫੌਜ ਲਈ ਖਤਰਾ ਹੋਣ ਦੀ ਕੋਈ ਸੰਭਾਵਨਾ ਨਹੀਂ ਸੀ। ਇਹ ਗਲਤੀ ਸੀ ਤੇ ਮੈਂ ਇਸ ਲਈ ਮੁਆਫ਼ੀ ਮੰਗਦਾ ਹਾਂ।
ਅਮਰੀਕਾ ਦੇ ਕਮਾਂਡਰ ਨੇ ਕਾਬੁਲ ’ਚ ਡਰੋਨ ਹਮਲੇ ਨੂੰ ਗਲਤੀ ਮੰਨਦਿਆਂ ਮੁਆਫ਼ੀ ਮੰਗੀ
