ਨਵੀਂ ਦਿੱਲੀ : ਰਾਜਧਾਨੀ ਦਿੱਲੀ ‘ਚ 15 ਅਗਸਤ ਤੋਂ ਪਹਿਲਾਂ ਅੱਤਵਾਦੀ ਡਰੋਨ ਨਾਲ ਹਮਲਾ ਕਰ ਸਕਦੇ ਹਨ। ਇੰਟੀਲੀਜੈਂਸ ਬਿਊਰੋ ਨੇ ਦਿੱਲੀ ਪੁਲਿਸ ਨੂੰ ਅਲਰਟ ਜਾਰੀ ਕਰ ਪੂਰੀ ਤਰ੍ਹਾਂ ਨਾਲ ਚੌਕਸੀ ਵਰਤਣ ਨੂੰ ਕਿਹਾ ਹੈ, ਜਿਸ ਤੋਂ ਬਾਅਦ ਪੁਲਿਸ ਨੇ ਸੁਰੱਖਿਆ ਵਧਾ ਦਿੱਤੀ ਹੈ। ਅਲਰਟ ‘ਚ ਕਿਹਾ ਗਿਆ ਹੈ ਕਿ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਤੋਂ ਬਾਅਦ ਅੱਤਵਾਦੀ ਡਰੋਨ, ਪੈਰਾਗਲਾਈਡਰ ਦੇ ਇਸਤੇਮਾਲ ਨਾਲ ਆਮ ਜਨਤਾ, ਮਾਣਮੱਤੀਆਂ ਤੇ ਮਹੱਤਵਪੂਰਨ ਅਦਾਰਿਆਂ ਨੂੰ ਖ਼ਤਰਾ ਪਹੁੰਚਾ ਸਕਦੇ ਹਨ। ਉਹ ਹੈਂਗ ਗਲਾਈਡਰ, ਮਾਈਕ੍ਰੋਲਾਈਟ ਜਹਾਜ਼, ਗਰਮ ਹਵਾ ਦੇ ਗੁੱਬਾਰੇ ਇੱਥੇ ਤਕ ਕਿ ਪੈਰਾਜਪਿੰਗ ਰਾਹੀਂ ਹਮਲੇ ਦੀ ਕੋਸ਼ਿਸ਼ ਕਰ ਸਕਦੇ ਹਨ। ਅਲਰਟ ਤੋਂ ਬਾਅਦ ਪੁਲਿਸ ਕਮਿਸ਼ਨਰ ਬਾਲਾਜੀ ਸ੍ਰੀਵਾਸਤਵ ਨੇ ਪੂਰੀ ਦਿੱਲੀ ‘ਚ ਧਾਰਾ 144 ਲਾਗੂ ਕਰਦਿਆਂ ਸਾਰੇ ਹਵਾਈ ਪਲੇਟਫਾਰਮਾਂ ਦੀ ਉਡਾਨਾਂ ‘ਤੇ ਪਾਬੰਦੀ ਲਾ ਦਿੱਤੀ ਹੈ।