ਕੋਵਿਡ-19 ਦੀ ਚੌਥੀ ਵੇਵ ਦਰਮਿਆਨ ਕੈਨੇਡਾ ਦੇ ਪ੍ਰੋਵਿੰਸਾਂ ਵੱਲੋਂ ਮੁੜ ਲਾਈਆਂ ਗਈਆਂ ਪਾਬੰਦੀਆਂ

ਟੋਰਾਂਟੋ: ਕੋਵਿਡ-19 ਦੀ ਚੌਥੀ ਵੇਵ ਦੇ ਕੈਨੇਡਾ ਵਿੱਚ ਪੈਰ ਪਸਾਰਨ ਦੇ ਮੱਦੇਨਜ਼ਰ ਪ੍ਰੋਵਿੰਸਾਂ ਤੇ ਟੈਰੇਟਰੀਜ਼ ਵੱਲੋਂ ਵੱਡੀਆਂ ਆਊਟਬ੍ਰੇਕਸ ਨੂੰ ਰੋਕਣ ਲਈ ਨਵੇਂ ਮਾਪਦੰਡ ਲਾਗੂ ਕੀਤੇ ਜਾ ਰਹੇ ਹਨ। ਕਈਆਂ ਨੇ ਤਾਂ ਆਪਣੀਆਂ ਰੀਓਪਨਿੰਗਜ਼ ਵਾਪਿਸ ਲੈ ਲਈਆਂ ਹਨ, ਜਦਕਿ ਕੁੱਝ ਹੋਰਨਾਂ ਨੇ ਮੁੜ ਸਟੇਟ ਆਫ ਐਮਰਜੰਸੀ ਲਾਗੂ ਕਰ ਦਿੱਤੀ ਹੈ।
ਵਧੇਰੇ ਖਤਰਨਾਕ ਡੈਲਟਾ ਵੇਰੀਐਂਟ ਨੇ ਰੀਓਪਨਿਂਗ ਪਲੈਨਜ਼ ਉੱਤੇ ਪਾਣੀ ਫੇਰ ਦਿੱਤਾ ਹੈ। ਭਾਵੇਂ ਕੈਨੇਡਾ ਦੀ ਕੁੱਲ ਆਬਾਦੀ ਦਾ 70 ਫੀ ਸਦੀ ਵੈਕਸੀਨੇਸ਼ਨ ਕਰਵਾ ਚੁੱਕਿਆ ਹੈ ਪਰ ਅਧਿਕਾਰੀ ਕੋਵਿਡ-19 ਦੇ ਪਸਾਰ ਨੂੰ ਰੋਕਣ ਲਈ ਫੂਕ ਫੂਕ ਕੇ ਕਦਮ ਚੁੱਕ ਰਹੇ ਹਨ। ਯੂਕੌਨ ਨੇ ਸਾਰੇ ਪਬਲਿਕ ਹੈਲਥ ਮਾਪਦੰਡ ਤੇ ਪਲੈਨਜ਼ ਚੁੱਕ ਲਏ ਹਨ ਤੇ ਆਊਟਬ੍ਰੇਕਸ ਫੈਲਣ ਸਮੇਂ ਹੀ ਉਨ੍ਹਾਂ ਨਾਲ ਨਜਿੱਠਣ ਦਾ ਫੈਸਲਾ ਕੀਤਾ ਹੈ। ਕੈਨੇਡਾ ਵਿੱਚ ਹੋਰਨਾਂ ਥਾਂਵਾਂ ਉੱਤੇ ਸਰਕਾਰਾਂ ਵੱਲੋਂ ਕੋਵਿਡ-19 ਦੇ ਪਸਾਰ ਨੂੰ ਰੋਕਣ ਲਈ ਵੱਖ ਵੱਖ ਤਰ੍ਹਾਂ ਦੇ ਮਾਪਦੰਡ ਅਪਣਾਏ ਜਾ ਰਹੇ ਹਨ।
ਬ੍ਰਿਟਿਸ਼ ਕੋਲੰਬੀਆ ਵਿੱਚ ਰੈਸਟੋਰੈਂਟ ਜਾਣ ਵਾਲੇ ਬਹੁਤੇ ਲੋਕ ਇੰਡੋਰ ਜਾਂ ਆਊਟਡਰ ਡਾਈਨਿੰਗ ਲਈ ਜਾ ਸਕਦੇ ਹਨ ਪਰ ਲੋਕਲ ਪਾਬੰਦੀਆਂ ਅਪਲਾਈ ਹੋਣਗੀਆਂ। ਪ੍ਰੋਵਿੰਸ ਵੱਲੋਂ ਇਸ ਸਮੇਂ ਕੋਵਿਡ-19 ਨਾਲ ਸਬੰਧਤ ਕੈਪੈਸਿਟੀ ਸਬੰਧੀ ਕੋਈ ਪਾਬੰਦੀਆਂ ਨਹੀਂ ਲਾਈਆਂ ਗਈਆਂ। ਅਲਬਰਟਾ ਵਾਸੀਆਂ ਨੂੰ ਇਸ ਸਮੇਂ ਸਟੇਟ ਆਫ ਐਮਰਜੰਸੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਵੀਆਂ ਕੋਵਿਡ-19 ਪਾਬੰਦੀਆਂ ਕਾਰਨ ਇੰਡੋਰ ਡਾਈਨਿੰਗ ਖਤਮ ਹੋ ਗਈ ਹੈ। ਪਰ ਜਿਨ੍ਹਾਂ ਨੂੰ ਫਿਰ ਵੀ ਰੈਸਟੋਰੈਂਟ ਵਿੱਚ ਹੀ ਖਾਣਾ ਖਾਣਾ ਹੈ ਉਹ ਪੰਜ ਹੋਰ ਵਿਅਕਤੀਆਂ ਨਾਲ ਆਊਟਡੋਰ ਅਜਿਹਾ ਕਰ ਸਕਦੇ ਹਨ। ਕੁੱਝ ਰੈਸਟੋਰੈਂਟਸ ਵੈਕਸੀਨੇਸ਼ਨ ਦਾ ਪਰੂਫ ਵਿਖਾਏ ਜਾਣ ਜਾਂ ਨੈਗੇਟਿਵ ਟੈਸਟ ਰਿਪੋਰਟ ਵਿਖਾ ਕੇ ਲੋਕਾਂ ਨੂੰ ਖਾਣਾ ਖਾਣ ਦੇ ਰਹੇ ਹਨ।
ਸਸਕੈਚਵਨ ਵਿੱਚ ਇੰਡੋਰ ਡਾਈਨਰਜ਼ ਨੂੰ ਟੈਸਟ ਦੀ ਨੈਗੇਟਿਵ ਰਿਪੋਰਟ ਜਾਂ ਵੈਕਸੀਨੇਸ਼ਨ ਦਾ ਪਰੂਫ ਵਿਖਾਉਣਾ ਹੋਵੇਗਾ। ਇਹ ਨਿਯਮ ਪਹਿਲੀ ਅਕਤੂਬਰ ਤੋਂ ਲਾਗੂ ਹੋ ਜਾਵੇਗਾ। ਮੈਨੀਟੋਬਾ ਵਿੱਚ 12 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਰੈਸਟੋਰੈਂਟਸ ਵਿੱਚ ਇੰਡੋਰ ਜਾਂ ਆਊਟਡੋਰ ਖਾਣਾ ਖਾਣ ਲਈ ਵੈਕਸੀਨੇਸ਼ਨ ਦਾ ਸਬੂਤ ਦੇਣਾ ਹੋਵੇਗਾ। 22 ਸਤੰਬਰ ਤੋਂ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਓਨਟਾਰੀਓ ਵਾਸੀ ਆਪਣੇ ਪਸੰਦੀਦਾ ਰੈਸਟੋਰੈਂਟਸ ਵਿੱਚ ਵੈਕਸੀਨੇਸ਼ਨ ਦਾ ਸਬੂਤ ਦੇ ਕੇ ਇੰਡੋਰ ਖਾਣਾ ਖਾ ਸਕਣਗੇ। ਕਿਊਬਿਕ ਵਿੱਚ ਰੈਸਟੋਰੈਂਟ ਵਿੱਚ ਖਾਣਾ ਖਾਣ ਲਈ ਵੈਕਸੀਨੇਸ਼ਨ ਦਾ ਸਬੂਤ ਦੇਣਾ ਹੋਵੇਗਾ। ਟੇਬਲ ਸਾਈਜ਼ 10 ਲੋਕਾਂ ਤੋਂ ਟੱਪਣਾ ਨਹੀਂ ਚਾਹੀਦਾ। ਇੰਡੋਰ ਡਾਈਨਿੰਗ ਲਈ ਰੈਸਟੋਰੈਂਟਸ ਨੂੰ ਫਿਜ਼ੀਕਲ ਡਿਸਟੈਂਸਿੰਗ ਮੇਨਟੇਨ ਕਰਨੀ ਹੋਵੇਗੀ।
ਕੋਵਿਡ-19 ਦੇ ਮੁੜ ਪਸਾਰ ਨੂੰ ਵੇਖਦਿਆਂ ਹੋਇਆਂ ਨਿਊ ਬਰੰਜ਼ਵਿੱਕ ਨੇ ਵੈਕਸੀਨ ਪਾਸਪੋਰਟ ਸਿਸਟਮ ਲਾਗੂ ਕਰਨ ਦਾ ਫੈਸਲਾ ਕੀਤਾ ਹੈ। 12 ਸਾਲ ਤੋਂ ਵੱਧ ਉਮਰ ਦੇ ਰੈਸਟੋਰੈਂਟ ਜਾਣ ਵਾਲੇ ਲੋਕਾਂ ਨੂੰ ਵੈਕਸੀਨੇਸ਼ਨ ਦਾ ਸਬੂਤ ਵਿਖਾਉਣਾ ਹੋਵੇਗਾ। ਵੈਕਸੀਨੇਸ਼ਨ ਵਾਲੀ ਸ਼ਰਤ 22 ਸਤੰਬਰ ਤੋਂ ਇੰਡੋਰ ਤੇ ਆਊਟਡੋਰ ਦੋਵਾਂ ਉੱਤੇ ਲਾਗੂ ਹੋਵੇਗੀ।
ਬ੍ਰਿਟਿਸ਼ ਕੋਲੰਬੀਅਨਜ਼ ਲਈ ਸੈਲ ਤੇ ਪਰਸਨਲ ਕੇਅਰ ਸਰਵਿਸਿਜ਼ ਖੁੱਲ੍ਹੀਆਂ ਹੋਈਆਂ ਹਨ। ਪਰ ਇੱਥੇ ਮਾਸਕਿੰਗ ਤੇ ਡਿਸਟੈਂਸਿੰਗ ਸਬੰਧੀ ਨਿਯਮ ਲਾਗੂ ਹਨ। ਅਲਬਰਟਾ ਵਾਸੀਆਂ ਨੂੰ ਹੇਅਰਕੱਟ ਤੇ ਸਪਾਅ ਲਈ ਪਹਿਲਾਂ ਬੁਕਿੰਗ ਕਰਵਾਉਣੀ ਹੁੰਦੀ ਹੈ। ਇੱਥੇ ਵੀ ਮਾਸਕਿੰਗ ਤੇ ਸੋਸ਼ਲ ਡਿਸਟੈਂਸਿੰਗ ਦੀ ਸ਼ਰਤ ਲਾਗੂ ਹੈ। ਕਿਊਬਿਕ ਵਿੱਚ ਅਜਿਹੀਆਂ ਸੇਵਾਵਾਂ ਓਪਨ ਹਨ ਤੇ ਉੱਥੇ ਵੈਕਸੀਨੇਸ਼ਨ ਦੇ ਕਿਸੇ ਸਬੂਤ ਦੀ ਲੋੜ ਨਹੀਂ। ਨਿਊ ਬਰੰਜ਼ਵਿੱਕ ਦੇ ਸਪਾਅ ਤੇ ਸੈਲੌਂ ਵੈਕਸੀਨੇਸ਼ਨ ਕਰਵਾ ਚੁੱਕੇ ਤੇ ਅਨਵੈਕਸੀਨੇਟਿਡ ਲੋਕਾਂ ਲਈ ਖੁੱਲ੍ਹੇ ਹਨ। ਨਿਊਫਾਊਂਡਲੈਂਡ ਤੇ ਲੈਬਰਾਡਰ ਦੇ ਸੈਲੌਂ ਤੇ ਸਪਾਅ ਹਰ ਕਿਸੇ ਲਈ ਖੁੱਲ੍ਹੇ ਹਨ।
ਬੀਸੀ ਵਿੱਚ ਵੈਕਸੀਨੇਸ਼ਨ ਦਾ ਸਬੂਤ ਵਿਖਾ ਕੇ ਲੋਕ ਵਰਕਆਊਟ ਕਰ ਸਕਦੇ ਹਨ। ਇਸ ਸਮੇਂ ਜਿੰਮਜ਼ ਤੇ ਸਪੋਰਟਸ ਕੰਪੀਟੀਸ਼ਨ ਨੌਰਮਲ ਸਮਰੱਥਾ ਨਾਲ ਚੱਲ ਰਹੇ ਹਨ। ਅਲਬਰਟਾ ਵਿੱਚ 18 ਸਾਲਾਂ ਤੋਂ ਵੱਧ ਉਮਰ ਦੇ ਲੋਕ ਇੰਡੋਰ ਫਿੱਟਨੈੱਸ ਵਿੱਚ 20 ਸਤੰਬਰ ਤੋਂ ਹਿੱਸਾ ਨਹੀਂ ਲੈ ਸਕਣਗੇ। ਓਨਟਾਰੀਓ ਵਿੱਚ ਮਾਸਕ ਲਾ ਕੇ ਤੇ ਕਪੈਸਿਟੀ ਲਿਮਿਟਸ ਦੀ ਪਾਲਣਾ ਕਰਕੇ ਜਿੰਮਿੰਗ ਕੀਤੀ ਜਾ ਸਕਦੀ ਹੈ। 22 ਸਤੰਬਰ ਤੋਂ ਸੁ਼ਰੂ ਹੋਕੇ ਇੱਥੇ ਵੈਕਸੀਨੇਸ਼ਨ ਦੇ ਸਬੂਤ ਦੀ ਲੋੜ ਪਵੇਗੀ।ਵੈਕਸੀਨੇਸ਼ਨ ਦਾ ਸਬੂਤ ਵੀ ਦੇਣਾ ਹੋਵੇਗਾ।
ਮਨੋਰੰਜਨ ਉੱਤੇ ਬੀਸੀ ਨੇ ਬਹੁਤੀਆਂ ਪਾਬੰਦੀਆਂ ਨਹੀਂ ਲਾਈਆਂ। ਮੂਵੀ ਥਿਏਟਰ ਵਿੱਚ ਵੈਕਸੀਨੇਸ਼ਨ ਦਾ ਸਬੂਤ ਚਾਹੀਦਾ ਹੈ। ਅਲਬਰਟਾ ਵਾਸੀ ਅਜੇ ਵੀ ਮਨੋਰੰਜਨ ਵਾਲੀਆਂ ਗਤੀਵਿਧੀਆਂ ਵਿੱਚ ਹਿੱਸਾ ਲੈ ਸਕਦੇ ਹਨ ਪਰ ਲੋਕਾਂ ਦੀ ਸਮਰੱਥਾ ਫਾਇਰ ਕੋਡ ਕਪੈਸਿਟੀ ਦਾ ਇੱਕ ਤਿਹਾਈ ਕਰ ਦਿੱਤੀ ਗਈ ਹੈ। ਓਨਟਾਰੀਓ ਦੀਆਂ ਬਹੁਤੀਆਂ ਮਨੋਰੰਜਨ ਵਾਲੀਆਂ ਥਾਂਵਾਂ ਤੇ ਗਤੀਵਿਧੀਆਂ ਲਈ ਵੈਕਸੀਨੇਸ਼ਨ ਦਾ ਪਰੂਫ ਦੇਣਾ ਜ਼ਰੂਰੀ ਹੈ ਖਾਸ ਤੌਰ ਉੱਤੇ ਜਿੱਥੇ ਮਾਸਕ ਨਹੀਂ ਪਾਏ ਜਾ ਸਕਦੇ। 22 ਸਤੰਬਰ ਤੋਂ ਸੁ਼ਰੂ ਕਰਕੇ ਥਿਏਟਰਜ਼, ਕੰਸਰਟ ਐਵਨਿਊਂ, ਕੈਸੀਨੋਜ਼ ਤੇ ਸਪੋਰਟਿੰਗ ਈਵੈਂਟਸ ਵਿੱਚ ਵੈਕਸੀਨੇਸ਼ਨ ਦੇ ਸਬੂਤ ਦੀ ਵੀ ਲੋੜ ਪਵੇਗੀ।