ਓਨਟਾਰੀਓ : ਪਿਛਲੇ ਕੁੱਝ ਦਿਨਾਂ ਵਿੱਚ ਜਿਨਸੀ ਹਮਲਿਆਂ ਦੇ ਕਈ ਦੋਸ਼ ਸਾਹਮਣੇ ਆਉਣ ਤੋਂ ਬਾਅਦ ਵੈਸਟਰਨ ਯੂਨੀਵਰਸਿਟੀ ਦੇ ਕਈ ਵਿਦਿਆਰਥੀਆਂ ਨੇ ਸ਼ੁੱਕਰਵਾਰ ਨੂੰ ਆਪਣੀਆਂ ਕਲਾਸਾਂ ਦਾ ਬਾਈਕਾਟ ਕੀਤਾ ਤੇ ਕੈਂਪਸ ਵਿੱਚ ਮੁਜ਼ਾਹਰਾ ਕੀਤਾ।
ਦੁਪਹਿਰ ਸਮੇਂ ਆਪਣੀਆਂ ਕਲਾਸਾਂ ਨੂੰ ਛੱਡ ਕੇ ਬਾਹਰ ਆਏ ਇਨ੍ਹਾਂ ਵਿਦਿਆਰਥੀਆਂ ਨੇ ਆਖਿਆ ਕਿ ਉਹ ਸਕੂਲਜ਼ ਵੱਲੋਂ ਇਨ੍ਹਾਂ ਦੋਸ਼ਾਂ ਨੂੰ ਹੈਂਡਲ ਕਰਨ ਤੋਂ ਵੀ ਨਾਰਾਜ਼ ਹਨ।ਸਕੂਲ ਦੇ ਯੂਨੀਵਰਸਿਟੀ ਕਾਲਜ ਦੇ ਬਾਹਰ ਇੱਕਠੀ ਹੋਈ ਭੀੜ ਵਿੱਚੋਂ ਕੁੱਝ ਸਰਵਾਈਵਰਜ਼ ਨੂੰ ਪੇ੍ਰਮ ਪੱਤਰ ਵੀ ਲਿਖੇ। ਇੱਕ ਵਿਦਿਆਰਥੀ ਨੇ ਸਾਈਨ ਬੋਰਡ ਚੁੱਕਿਆ ਹੋਇਆ ਸੀ ਜਿਸ ਉੱਤੇ ਲਿਖਿਆ ਸੀ “ਆਪਣੇ ਕੈਂਪਸ ਵਿੱਚ ਸੇਫ ਰਹਿਣ ਦਾ ਸਾਨੂੰ ਪੂਰਾ ਹੱਕ ਹੈ।” ਇਹ ਵੀ ਲਿਖਿਆ ਸੀ “ਬੱਸ ਹੁਣ ਬਹੁਤ ਹੋ ਚੁੱਕਿਆ ਹੈ।” ਕਈਆਂ ਨੇ “ਪ੍ਰੋਟੈਕਟ ਆਰ ਸਟੂਡੈਂਟਸ” ਵਾਲੇ ਸਾਈਨ ਬੋਰਡ ਚੁੱਕੇ ਹੋਏ ਸਨ।
ਕਈਆਂ ਨੇ ਬੈਨਰ ਫੜ੍ਹੇ ਹੋਏ ਸਨ “ਹੋਰ ਕਿੰਨੇ?”, “ਆਪਣੇ ਲੜਕਿਆਂ ਨੂੰ ਐਜੂਕੇਟ ਕਰੋ,” “ਕੱਲ੍ਹ ਨੂੰ ਬਹੁਤ ਦੇਰ ਹੋ ਜਾਵੇਗੀ ! ਮਹਿਲਾਵਾਂ ਲਈ ਅੱਜ ਹੀ ਆਵਾਜ਼ ਉਠਾਓ।” ਜਿਸ ਗਰੁੱਪ ਨੇ ਕਲਾਸਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਸੀ ਉਸ ਨੇ ਸਕੂਲ ਨੂੰ ਫੌਰੀ ਤੌਰ ਉੱਤੇ ਜਿਨਸੀ ਹਿੰਸਾ ਨੂੰ ਖਤਮ ਕਰਨ ਲਈ ਲਿੰਗ ਅਧਾਰਤ ਲਾਜ਼ਮੀ ਸੈਕਸੂਅਲ ਹਿੰਸਾ ਸਬੰਧੀ ਐਜੂਕੇਸ਼ਨ ਦੇਣ ਦੀ ਮੰੰਗ ਕੀਤੀ।
ਵੈਸਟਰਨ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕਲਾਸਾਂ ਦਾ ਬਾਈਕਾਟ ਕਰਕੇ ਕੀਤਾ ਰੋਸ ਮੁਜ਼ਾਹਰਾ
