ਵਾਟਰਲੂ: ਵਾਟਰਲੂ ਦੇ ਮੈਡੀਕਲ ਆਫੀਸਰ ਆਫ ਹੈਲਥ ਡਾ· ਸਿਊ-ਲੀ ਵੈਂਗ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇੱਕ 10 ਸਾਲ ਤੋਂ ਘੱਟ ਉਮਰ ਦੇ ਬੱਚੇ ਦੀ ਕੋਵਿਡ-19 ਕਾਰਨ ਮੌਤ ਹੋ ਗਈ।
ਪ੍ਰਾਈਵੇਸੀ ਕਾਰਨ ਇਸ ਸਬੰਧ ਵਿੱਚ ਹੋਰ ਵੇਰਵੇ ਜਾਰੀ ਨਹੀਂ ਕੀਤੇ ਗਏ ਹਨ। ਡਾ·ਵਾਂਗ ਨੇ ਆਖਿਆ ਕਿ ਬੱਚੇ ਦੀ ਸਿਹਤ ਪਹਿਲਾਂ ਹੀ ਵਧੀਆ ਨਹੀਂ ਸੀ ਰਹਿੰਦੀ। ਨਾ ਤਾਂ ਸਕੂਲ ਨਾਲ ਸਬੰਧਤ ਤੇ ਨਾ ਹੀ ਚਾਈਲਡਕੇਅਰ ਨਾਲ ਸਬੰਧਤ ਕਿਸੇ ਤਰ੍ਹਾਂ ਦਾ ਐਕਸਪੋਜ਼ਰ ਹੋਇਆ ਹੈ। ਉਨ੍ਹਾਂ ਆਖਿਆ ਕਿ ਬਿਮਾਰ ਹੋਣ ਕਾਰਨ ਬੱਚੇ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।
ਮਹਾਂਮਾਰੀ ਨਾਲ ਸਬੰਧਤ ਬ੍ਰੀਫਿੰਗ ਦੌਰਾਨ ਵਾਂਗ ਨੇ ਆਖਿਆ ਕਿ ਇਹ ਬਹੁਤ ਹੀ ਵਿਲੱਖਣ ਮਾਮਲਾ ਹੈ ਤੇ ਇਹ ਵਾਇਰਸ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ। ਓਨਟਾਰੀਓ ਦੇ ਸਿਹਤ ਮੰਤਰੀ ਵੱਲੋਂ ਇਸ ਨੂੰ ਦਿਲ ਦਹਿਲਾ ਦੇਣ ਵਾਲਾ ਮਾਮਲਾ ਦੱਸਿਆ ਗਿਆ ਹੈ।ਉਨ੍ਹਾਂ ਆਖਿਆ ਕਿ ਇਸ ਦੁੱਖ ਦੀ ਘੜੀ ਵਿੱਚ ਅਸੀਂ ਪਰਿਵਾਰ ਦੇ ਨਾਲ ਹਾਂ।
ਟੋਰਾਂਟੋ/ਜੀਟੀਏ ਕੋਵਿਡ-19 ਕਾਰਨ 10 ਸਾਲਾ ਬੱਚੇ ਦੀ ਹੋਈ ਮੌਤ
