ਸੜਕ ਹਾਦਸੇ ’ਚ ਦੋਵੇਂ ਵਾਹਨਾਂ ਦੇ ਚਾਲਕ ਹਲਾਕ

ਪਾਇਲ

ਇੱਥੇ ਧਮੋਟ ਪਾਇਲ ਰੋਡ ’ਤੇ ਸੋਨਾ ਕੈਟਲ ਫੀਡ ਫੈਕਟਰੀ ਦੇ ਮੂਹਰੇ ਲੰਘੀ ਦੇਰ ਰਾਤ ਵਾਪਰੇ ਇਕ ਸੜਕ ਹਾਦਸੇ ਵਿਚ ਦੋਵੇਂ ਵਾਹਨਾਂ ਦੇ ਚਾਲਕਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਇੱਥੇ ਦੇਰ ਰਾਤ ਇਕ ਬੋਲੈਰੋ ਜੀਪ ਦੀ ਟਰੈਕਟਰ-ਟਰਾਲੀ ਨਾਲ ਟੱਕਰ ਹੋ ਗਈ, ਜਿਸ ਵਿੱਚ ਟਰੈਕਟਰ ਦੇ ਡਰਾਈਵਰ ਅਤੇ ਬੋਲੈਰੋ ਜੀਪ ਦੇ ਡਰਾਈਵਰ ਦੀ ਮੌਤ ਹੋ ਗਈ।