ਚੰਡੀਗੜ੍ਹ
ਪੰਜਾਬ ਸਰਕਾਰ ਨੇ ਅੱਜ 9 ਆਈਏਐੱਸ ਤੇ 2 ਪੀਸੀਐੱਸ ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤੀਆਂ ਕੀਤੀਆਂ ਹਨ। ਮੁੱਖ ਮੰਤਰੀ ਦਫ਼ਤਰ ਵਿੱਚੋਂ ਬਦਲੇ ਗਏ ਆਈਏਐੱਸ ਅਧਿਕਾਰੀਆਂ ਤੇਜਵੀਰ ਸਿੰਘ ਤੇ ਗੁਰਕੀਰਤ ਕ੍ਰਿਪਾਲ ਸਿੰਘ ਨੂੰ ਵੀ ਨਵੀਆਂ ਥਾਵਾਂ ’ਤੇ ਨਿਯਕਤ ਕੀਤਾ ਗਿਆ ਹੈ। ਮੁਹਾਲੀ ਦੇ ਡਿਪਟੀ ਕਮਿਸ਼ਨਰ ਨੂੰ ਵੀ ਬਦਲ ਦਿੱਤਾ ਗਿਆ ਹੈ| 2009 ਬੈਚ ਦੀ ਆਈਏਐਸ ਅਧਿਕਾਰੀ ਈਸ਼ਾ ਜੋ ਇਸ ਵੇਲੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਅਤੇ ਸਕੱਤਰ ਪੰਜਾਬ ਸਕੂਲ ਸਿੱਖਿਆ ਬੋਰਡ ਵਜੋਂ ਤਾਇਨਾਤ ਸਨ ਨੂੰ, ਮੁਹਾਲੀ ਦੀ ਡੀਸੀ ਲਾਇਆ ਗਿਆ ਹੈ।