ਫਿਲੌਰ
ਲੰਘੀ ਰਾਤ ਇਥੋਂ ਦੇ ਚੌਕ ’ਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਕਿਸੇ ਨੇ ਭੰਨ ਤੋੜ ਕੀਤੀ, ਜਿਸ ਦਾ ਅੱਜ ਸਵੇਰੇ ਪਤਾ ਲੱਗਣ ’ਤੇ ਸਾਰੇ ਇਲਾਕੇ ’ਚ ਰੋਹ ਫੈਲ ਗਿਆ। ਬੁੱਤ ਅੱਗੇ ਲੱਗਿਆ ਸ਼ੀਸ਼ਾ ਤੋੜ ਦਿੱਤਾ ਅਤੇ ਗਮਲਾ ਮਾਰ ਕੇ ਹੋਰ ਨੁਕਸਾਨ ਪੁੰਚਾਇਆ। ਜਿਵੇਂ ਹੀ ਪੁਲੀਸ ਨੂੰ ਇਸ ਘਟਨਾ ਦੀ ਪਤਾ ਲੱਗਾ ਤਾਂ ਡੀਐੱਸਪੀ ਹਰਨੀਲ ਸਿੰਘ ਵੀ ਆਪਣੀ ਪੁਲੀਸ ਪਾਰਟੀ ਨੂੰ ਨਾਲ ਲੈ ਕੇ ਪੁੱਜ ਗਏ। ਪੁਲੀਸ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੇਖਣ ਬਾਅਦ ਮੁਲਜ਼ਮ ਨੂੰ ਕਾਬੂ ਕਰ ਲਿਆ। ਡੀਐੱਸਪੀ ਨੇ ਦੱਸਿਆ ਕਿ ਉਸ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਦਲਿਤ ਨੇਤਾ ਅੰਮ੍ਰਿਤ ਭੌਸਲੇ ਨੇ ਲੋਕਾਂ ਨੂੰ ਸ਼ਾਂਤੀ ਬਰਕਰਾਰ ਰੱਖਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਪੰਜਾਬ ’ਚ ਬਣੇ ਦਲਿਤ ਮੁੱਖ ਮੰਤਰੀ ਨੂੰ ਕੁੱਝ ਲੋਕ ਸਵੀਕਾਰ ਨਹੀਂ ਕਰ ਰਹੇ। ਇਸ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਘਟਨਾ ਦੀ ਨਿਖੇਧੀ ਕਰਦਿਆਂ ਪੁਲੀਸ ਨੂੰ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਹਨ।