ਸ੍ਰੀਨਗਰ ਹਵਾਈ ਅੱਡੇ ਕੋਲ ਧਮਾਕੇ ਦੀ ਸਾਜ਼ਿਸ਼ ਨਾਕਾਮ: 6 ਕਿਲੋ ਧਮਾਕਾਖੇਜ਼ ਸਮੱਗਰੀ ਠੁੱਸ ਕੀਤੀ

ਜੰਮੂ,

ਸ੍ਰੀਨਗਰ ਹਵਾਈ ਅੱਡੇ ਨੇੜੇ ਵੱਡਾ ਬੰਬ ਧਮਾਕਾ ਕਰਨ ਦੀ ਅਤਿਵਾਦੀਆਂ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਧਮਾਕੇ ਲਈ ਅਤਿਵਾਦੀਆਂ ਨੇ ਏਅਰਪੋਰਟ ਦੇ ਨੇੜੇ ਗੋਗੋ ਗਲੀ ਵਿੱਚ ਸਟੀਲ ਦੇ ਬਕਸੇ ਵਿੱਚ ਆਈਈਡੀ ਲਗਾਈ ਸੀ ਪਰ ਸੁਰੱਖਿਆ ਬਲਾਂ ਨੇ ਨਾ ਸਿਰਫ ਸਮੇਂ ਵਿੱਚ ਆਈਈਡੀ ਦਾ ਪਤਾ ਲਗਾਇਆ, ਬਲਕਿ ਬੰਬ ਵਿਰੋਧੀ ਦਸਤੇ ਦੀ ਸਹਾਇਤਾ ਨਾਲ ਇਸ ਨੂੰ ਨਕਾਰਾ ਵੀ ਕਰ ਦਿੱਤਾ। ਪੁਲੀਸ ਨੇ ਦੱਸਿਆ ਕਿ ਮੱਧ ਕਸ਼ਮੀਰ ਦੇ ਜ਼ਿਲ੍ਹਾ ਬਡਗਾਮ ਦੇ ਏਅਰਪੋਰਟ ਰੋਡ ਦੇ ਹੁਮਹਾਮਾ ਇਲਾਕੇ ’ਚ ਮੰਗਲਵਾਰ ਸਵੇਰੇ ਸੁਰੱਖਿਆ ਬਲਾਂ ਨੂੰ ਇਲਾਕੇ ’ਚ ਗਸ਼ਤ ਕਰਦੇ ਸਮੇਂ ਧਮਾਕੇਖੇਜ਼ ਸਮੱਗਰੀ (ਆਈਈਡੀ) ਮਿਲੀ। ਸੁਰੱਖਿਆ ਬਲਾਂ ਨੇ 6 ਕਿਲੋਗ੍ਰਾਮ ਵਜ਼ਨ ਦੇ ਸਟੀਲ ਦੇ ਕੰਟੇਨਰ ਵਿੱਚ ਆਈਈਡੀ ਦਾ ਪਤਾ ਲਗਾਉਣ ਬਾਅਦ ਖੇਤਰ ਨੂੰ ਸੀਲ ਕਰ ਦਿੱਤਾ।