ਮਾਸਕੋ,
ਰੂਸ ਦੇ ਸ਼ਹਿਰ ਪਰਮ ਵਿਚ ਬੰਦੂਕਧਾਰੀ ਵੱਲੋਂ ਕੀਤੀ ਗਈ ਗੋਲੀਬਾਰੀ ਵਿਚ 8 ਜਣੇ ਮਾਰੇ ਗਏ ਹਨ। ਗੋਲੀਬਾਰੀ ਇਕ ਯੂਨੀਵਰਸਿਟੀ ਵਿਚ ਕੀਤੀ ਗਈ। ਰੂਸੀ ਜਾਂਚ ਕਮੇਟੀ ਮੁਤਾਬਕ ਵਿਅਕਤੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਘਟਨਾ ਵਿਚ ਕਈ ਜ਼ਖ਼ਮੀ ਵੀ ਹੋਏ ਹਨ। ‘ਪਰਮ ਸਟੇਟ ਯੂਨੀਵਰਸਿਟੀ’ ਦੀ ਪ੍ਰੈੱਸ ਸੇਵਾ ਮੁਤਾਬਕ ਵਿਦਿਆਰਥੀਆਂ ਤੇ ਸਟਾਫ਼ ਨੇ ਖ਼ੁਦ ਨੂੰ ’ਵਰਸਿਟੀ ਦੇ ਕਮਰਿਆਂ ਵਿਚ ਬੰਦ ਕਰ ਲਿਆ। ਕਈ ਵਿਦਿਆਰਥੀਆਂ ਨੇ ਇਮਾਰਤ ਦੀਆਂ ਤਾਕੀਆਂ ਵਿਚੋਂ ਛਾਲਾਂ ਮਾਰ ਦਿੱਤੀਆਂ। ਫੱਟੜਾਂ ਦੀ ਗਿਣਤੀ 6-14 ਦੱਸੀ ਜਾ ਰਹੀ ਹੈ।
ਇਹ ਸ਼ਹਿਰ ਮਾਸਕੋ ਤੋਂ 1100 ਕਿਲੋਮੀਟਰ ਦੂਰ ਹੈ ਤੇ ਦਸ ਲੱਖ ਦੀ ਆਬਾਦੀ ਹੈ। ਯੂਨੀਵਰਸਿਟੀ ਵਿਚ 1200 ਵਿਦਿਆਰਥੀ ਹਨ। ਹਾਲੇ ਤੱਕ ਬੰਦੂਕਧਾਰੀ ਦੀ ਸ਼ਨਾਖ਼ਤ ਜ਼ਾਹਿਰ ਨਹੀਂ ਕੀਤੀ ਗਈ ਹੈ ਤੇ ਨਾ ਹੀ ਉਸ ਦੇ ਮੰਤਵ ਬਾਰੇ ਕੋਈ ਜਾਣਕਾਰੀ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਮਈ ਮਹੀਨੇ ਕਜ਼ਾਨ ਸ਼ਹਿਰ ਵਿਚ ਇਕ ਸਕੂਲ ’ਚ ਗੋਲੀਬਾਰੀ ਦੀ ਘਟਨਾ ਹੋਈ ਸੀ। ਇਸ ਵਿਚ ਸੱਤ ਵਿਦਿਆਰਥੀ ਤੇ ਦੋ ਅਧਿਆਪਕ ਮਾਰੇ ਗਏ ਸਨ