ਅੰਤਰਰਾਸ਼ਟਰੀ ਇੰਟਰਨੈਸ਼ਨਲ ਟਰੈਵਲਰਜ਼ ਨੂੰ ਨਵੰਬਰ ਤੋਂ ਮਨਜ਼ੂਰੀ ਦੇਵੇਗਾ ਅਮਰੀਕਾ?

ਵਾਸਿ਼ੰਗਟਨ, : ਵਾੲ੍ਹੀਟ ਹਾਊਸ ਵੱਲੋਂ ਸੋਮਵਾਰ ਨੂੰ ਇਹ ਐਲਾਨ ਕੀਤਾ ਗਿਆ ਹੈ ਕਿ ਉਨ੍ਹਾਂ ਵੱਲੋਂ ਨਵੰਬਰ ਦੇ ਸੁ਼ਰੂ ਤੋਂ ਇੰਟਰਨੈਸ਼ਨਲ ਟਰੈਵਲ ਨੂੰ ਮਨਜ਼ੂਰੀ ਦਿੱਤੇ ਜਾਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ ਪਰ ਅਮਰੀਕਾ ਟਰੈਵਲ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਕੋਵਿਡ-19 ਦੇ ਸਬੰਧ ਵਿੱਚ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾਇਆ ਹੋਣਾ ਜ਼ਰੂਰੀ ਹੋਵੇਗਾ।
ਬਾਇਡਨ ਪ੍ਰਸ਼ਾਸਨ ਵੱਲੋਂ ਇਸ ਐਲਾਨ ਨਾਲ ਇਹ ਸਪਸ਼ਟ ਸੰਕੇਤ ਦਿੱਤਾ ਗਿਆ ਹੈ ਕਿ ਮਹਾਂਮਾਰੀ ਕਾਰਨ ਮਾਰਚ 2020 ਤੋਂ ਲੱਗੀਆਂ ਪਾਬੰਦੀਆਂ ਵਿੱਚ ਉਹ ਢਿੱਲ ਦੇਣ ਦੀ ਤਿਆਰੀ ਕਰ ਰਹੇ ਹਨ। ਪਰ ਅਜੇ ਤੱਕ ਇਸ ਸਬੰਧ ਵਿੱਚ ਪੂਰੇ ਵੇਰਵੇ ਜਾਰੀ ਨਹੀਂ ਕੀਤੇ ਗਏ ਹਨ।ਮਿਸਾਲ ਵਜੋਂ ਇਹ ਸਪਸ਼ਟ ਨਹੀਂ ਹੈ ਕਿ ਇਸ ਨਵੀਂ ਪਾਲਿਸੀ ਨਾਲ ਕੈਨੇਡਾ-ਅਮਰੀਕਾ ਜ਼ਮੀਨੀ ਬਾਰਡਰ ਉੱਤੇ ਆਵਾਜਾਈ ਉੱਤੇ ਕੀ ਅਸਰ ਪਵੇਗਾ। ਇੱਥੇ ਗੈਰ ਜ਼ਰੂਰੀ ਵਿਜ਼ੀਟਰਜ਼ ਦੇ ਸਰਹੱਦ ਪਾਰ ਕਰਨ ਉੱਤੇ ਪਾਬੰਦੀ ਲੱਗੀ ਹੋਈ ਹੈ।
ਵਾੲ੍ਹੀਟ ਹਾਊਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਖਾਸ ਪਾਬੰਦੀ 21 ਅਕਤੂਬਰ ਤੱਕ 30 ਦਿਨਾਂ ਲਈ ਹੋਰ ਵਧਾ ਦਿੱਤੀ ਗਈ ਹੈ। ਇੱਕ ਹੋਰ ਸਵਾਲ ਇਹ ਹੈ ਕਿ ਜਿਹੜੇ ਕੈਨੇਡੀਅਨਜ਼ ਨੇ ਆਕਸਫੋਰਡ-ਐਸਟ੍ਰਾਜ਼ੈਨੇਕਾ ਦੀ ਵੈਕਸੀਨ ਲਗਵਾਈ ਹੈ, ਕੀ ਉਹ ਇਸ ਯੋਗਤਾ ਸਬੰਧੀ ਟੈਸਟ ਨੂੰ ਪੂਰਾ ਕਰਨਗੇ ਕਿਉਂਕਿ ਇਸ ਵੈਕਸੀਨ ਨੂੰ ਅਮਰੀਕਾ ਵਿੱਚ ਮਾਨਤਾ ਹਾਸਲ ਨਹੀਂ ਹੈ।