ਟੋਰਾਂਟੋ: ਟੋਰਾਂਟੋ ਸੈਂਟਰ ਹਲਕੇ ਨੂੰ ਜਿੱਤਣ ਦੀ ਦੂਜੀ ਕੋਸਿ਼ਸ਼ ਵਿੱਚ ਗ੍ਰੀਨ ਪਾਰਟੀ ਆਗੂ ਅਨੇਮੀ ਪਾਲ ਜਿੱਤ ਦੇ ਨੇੜੇ ਤੇੜੇ ਵੀ ਨਹੀਂ ਪਹੁੰਚ ਸਕੀ।
ਇਸ ਹਲਕੇ ਤੋਂ ਲਿਬਰਲ ਉਮੀਦਵਰ ਮਾਰਸੀ ਲੈਨ ਨੂੰ ਜਿੱਤ ਹਾਸਲ ਹੋਈ ਹੈ। ਖਬਰ ਲਿਖੇ ਜਾਣ ਤੱਕ ਪਾਲ ਚੌਥੇ ਸਥਾਨ ਉੱਤੇ ਚੱਲ ਰਹੀ ਸੀ। ਇਹ ਮੰਨਿਆ ਜਾ ਰਿਹਾ ਹੈ ਕਿ ਪਾਲ, ਜੋ ਕਿ 2020 ਵਿੱਚ ਗ੍ਰੀਨ ਆਗੂ ਚੁਣੀ ਗਈ ਤੇ ਪਿਛਲੇ ਸਾਲ ਟੋਰਾਂਟੋ ਸੈਂਟਰ ਦੀਆਂ ਹੋਈਆਂ ਜਿ਼ਮਨੀ ਚੋਣਾਂ ਵਿੱਚ ਦੂਜੇ ਸਥਾਨ ਉੱਤੇ ਰਹੀ, ਨੂੰ ਪਾਰਟੀ ਵਿੱਚ ਪੈਦਾ ਹੋਏ ਵੱਖਰੇਵੇਂ ਕਾਰਨ ਵੀ ਹਾਰ ਦਾ ਸਾਹਮਣਾ ਕਰਨਾ ਪਿਆ।
ਟੋਰਾਂਟੋ/ਜੀਟੀਏ ਗ੍ਰੀਨ ਵੋਟਾਂ ਘਟਣ ਕਾਰਨ ਅਨੇਮੀ ਪਾਲ ਹਾਰੀ
