ਦੇਸ਼ ’ਚ 186 ਦਿਨਾਂ ਬਾਅਦ ਕਰੋਨਾ ਦੇ ਸਭ ਤੋਂ ਘੱਟ 26964 ਮਾਮਲੇ

immune response against coronavirus and Covid-19. Antibodies activated by vaccine and drugs like hydroxychloroquine attacking viruses inside the human body. 3D rendering

ਨਵੀਂ ਦਿੱਲੀ,ਭਾਰਤ ਵਿੱਚ ਕੋਵਿਡ-19 ਦੇ 26,964 ਨਵੇਂ ਕੇਸਾਂ ਦੇ ਆਉਣ ਤੋਂ ਬਾਅਦ ਦੇਸ਼ ਪੀੜਤਾਂ ਦੀ ਗਿਣਤੀ ਵੱਧ ਕੇ 3,35,31,498 ਹੋ ਗਈ ਹੈ। ਬੀਤੇ ਚੌਵੀ ਘੰਟਿਆਂ ਦੌਰਾਨ 186 ਦਿਨਾਂ ਵਿੱਚ ਸਭ ਤੋਂ ਘੱਟ ਕਰੋਨਾ ਕੇਸ ਆਏ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਬੁੱਧਵਾਰ ਸਵੇਰੇ 8 ਵਜੇ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ ਵਾਇਰਸ ਕਾਰਨ 383 ਹੋਰ ਮੌਤਾਂ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 4,45,768 ਹੋ ਗਈ ਹੈ।