ਲੰਡਨ,ਬਰਤਾਨੀਆ ਸਰਕਾਰ ਨੇ ਆਪਣੀ ਅੱਪਡੇਟ ਕੀਤੀ ਅੰਤਰਰਾਸ਼ਟਰੀ ਯਾਤਰਾ ਸਲਾਹ ਵਿੱਚ ਕੋਵਿਸ਼ੀਲਡ ਨੂੰ ਸ਼ਾਮਲ ਕੀਤਾ ਹੈ। ਇਸ ਤੋਂ ਪਹਿਲਾਂ ਯੂਕੇ ਦੇ ਨਵੇਂ ਯਾਤਰਾ ਨਿਯਮ ਅਨੁਸਾਰ ਸੀਰਮ ਇੰਸਟੀਚਿਟ ਆਫ਼ ਇੰਡੀਆ ਦੁਆਰਾ ਬਣਾਏ ਗਏ ਕੋਵਿਡਸ਼ੀਲਡ ਟੀਕੇ ਦੀਆਂ ਦੋਵੇਂ ਖੁਰਾਕਾਂ ਲੈਣ ਵਾਲੇ ਲੋਕਾਂ ਦੇ ਟੀਕਾਕਰਨ ਨੂੰ ਮਾਨਤਾ ਪ੍ਰਾਪਤ ਨਹੀਂ ਸੀ ਅਤੇ ਯੂਕੇ ਪਹੁੰਚਣ ‘ਤੇ ਉਨ੍ਹਾਂ ਨੂੰ 10 ਦਿਨਾਂ ਲਈ ਇਕਾਂਤਵਾਸ ਲਾਜ਼ਮੀ ਸੀ। ਇਸ ਫੈਸਲੇ ਦੀ ਵਿਆਪਕ ਤੌਰ ‘ਤੇ ਨਿੰਦਾ ਹੋਈ ਸੀ। ਕੋਵਿਡਸ਼ੀਲਡ ਦੀਆਂ ਦੋਵੇਂ ਖੁਰਾਕਾਂ ਲੈਣ ਵਾਲੇ ਭਾਰਤੀਆਂ ਨੂੰ ਬਰਤਾਨੀਆ ਵਿੱਚ ਇਕਾਂਤਵਾਸ ਦੀ ਲੋੜ ਨਹੀਂ ਤੇ ਨਾ ਹੀ ਉਨ੍ਹਾਂ ਨੂੰ ਇਹ ਦੱਸਣਾ ਪਵੇਗਾ ਕਿ ਉਹ ਬਰਤਾਨੀਆ ’ਚ ਕਿਥੇ ਰਹਿ ਰਹੇ ਹਨ।
ਬਰਤਾਨੀਆ ਜਾਣ ਵਾਲੇ ਭਾਰਤੀਆਂ ਨੂੰ ਰਾਹਤ, ਕੋਵਿਡਸ਼ੀਲਡ ਨੂੰ ਮਾਨਤਾ ਦਿੱਤੀ
