ਮਿਸੀਸਾਗਾ : ਮੰਗਲਵਾਰ ਨੂੰ ਮਿਸੀਸਾਗਾ ਵਿੱਚ ਇੱਕ ਗੱਡੀ ਵੱਲੋਂ ਟੱਕਰ ਮਾਰੇ ਜਾਣ ਤੋਂ ਬਾਅਦ ਇੱਕ ਮਹਿਲਾ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ।
ਸਵੇਰੇ 10:30 ਵਜੇ ਹੁਰੌਨਤਾਰੀਓ ਸਟਰੀਟ ਤੇ ਐਗਲਿੰਟਨ ਐਵਨਿਊ ਨੇੜੇ ਪੀਲ ਰੀਜਨਲ ਪੁਲਿਸ ਨੂੰ ਸੱਦਿਆ ਗਿਆ। ਜਾਂਚਕਾਰਾਂ ਨੇ ਦੱਸਿਆ ਕਿ ਮਹਿਲਾ ਨੂੰ ਨਾਜ਼ੁਕ ਹਾਲਤ ਵਿੱਚ ਟਰੌਮਾ ਸੈਂਟਰ ਲਿਜਾਇਆ ਗਿਆ ਤੇ ਗੱਡੀ ਦਾ ਡਰਾਈਵਰ ਵੀ ਮੌਕੇ ਉੱਤੇ ਬਣਿਆ ਰਿਹਾ। ਮੇਜਰ ਕੋਲੀਜ਼ਨ ਬਿਊਰੋ ਨੂੰ ਇਸ ਦੀ ਜਾਣਕਾਰੀ ਮੁਹੱਈਆ ਕਰਵਾ ਦਿੱਤੀ ਗਈ ਹੈ।
ਜਾਂਚ ਜਾਰੀ ਰਹਿਣ ਕਾਰਨ ਐਗਲਿੰਟਨ ਐਵਨਿਊ ਨੂੰ ਸਰੈਂਤੋਡਰਾਈਵ ਤੋਂ ਬੰਦ ਕਰ ਦਿੱਤਾ ਗਿਆ ਹੈ।
ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਮਹਿਲਾ ਦੀ ਹਾਲਤ ਨਾਜ਼ੁਕ
