ਨਵੀਂ ਦਿੱਲੀ: ਤਿੰਨੋਂ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ-ਹਰਿਆਣਾ ਦੇ ਸਿੰਘੂ ਬਾਰਡਰ ‘ਤੇ 27 ਨਵੰਬਰ, 2021 ਤੋਂ ਧਰਨਾ ਪ੍ਰਦਰਸ਼ਨ ਜਾਰੀ ਹੈ। ਇਸ ਦੌਰਾਨ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ-ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਲਈ ਵੀ ਦਿੱਲੀ-ਹਰਿਾਣਾ ਦੇ ਸਿੰਘੂ ਬਾਰਡਰ ਤੋਂ ਬੁਰੀ ਖ਼ਬਰ ਆਈ ਹੈ। ਅਸਲ ਵਿਚ ਪੰਜਾਬ ਦੇ ਸੀਐੱਮ ਚਰਨਜੀਤ ਸਿੰਘ ਚੰਨੀ ਨੇ ਅੰਦੋਲਨਰਤ ਕਿਸਾਨਾਂ ਤੋਂ ਮਿਲਣ ਦੀ ਇੱਛਾ ਜ਼ਾਹਿਰ ਕੀਤੀ ਸੀ। ਇਸ ਦੌਰਾਨ ਸਿੰਘੂ ਬਾਰਡਰ ‘ਤੇ ਬੈਠੇ ਕਿਸਾਨਾਂ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਦੇ ਸੀਐੱਮ ਨੂੰ ਇੱਥੇ ਮੰਚ ਨਹੀਂ ਮਿਲੇਗਾ, ਬਲਕਿ ਪੰਡਾਲ ‘ਚ ਬੈਠ ਕੇ ਬਾਕੀ ਕਿਸਾਨਾਂ ਤੋਂ ਗੱਲਾਂ ਸੁਣਨੀਆਂ ਪੈਣਗੀਆਂ। ਉਨ੍ਹਾਂ ਨੂੰ ਭਾਸ਼ਣ ਦੇਣ ਦੀ ਵੀ ਇਜਾਜ਼ਤ ਨਹੀਂ ਮਿਲੇਗੀ।
ਇਸ ਗੱਲ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਘ ਸਿੱਧੂ ਵੀ ਸਹਿਮ ਗਏ ਹਨ। ਅਸਲ ਵਿਚ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਦੌਰਾਨ ਇੱਛਾ ਪ੍ਰਗਟਾਈ ਸੀ ਕਿ ਉਹ ਪ੍ਰਦਰਸ਼ਨਕਾਰੀ ਕਿਸਾਨਾਂ ਕੋਲ ਜਾਣਾ ਚਾਹੁੰਦੇ ਹਨ। ਇਸ ਦੌਰਾਨ ਉਨ੍ਹਾਂ ਸ਼ਾਇਰਾਨਾ ਅੰਦਾਜ਼ ‘ਚ ਇਹ ਵੀ ਕਿਹਾ ਸੀ ਕਿ ਉਹ ਪਿਆਸੇ ਹਨ ਤੇ ਕਿਸਾਨ ਖੂਹ। ਕਈ ਮਹੀਨੇ ਬੀਤ ਜਾਣ ਦੌਰਾਨ ਕਿਤੇ ਉਹ ਅਪਮਾਨਤ ਨਾ ਹੋ ਜਾਣ। ਦੱਸਿਆ ਜਾ ਰਿਹਾ ਹੈ ਕਿ ਵਾਕਪੁੱਟ ਤੇ ਚੱਪਲ ਨਵਜੋਤ ਸਿੰਘ ਕਿਸੇ ਮੰਚ ‘ਤੇ ਜਾਣ ਅਤੇ ਬਿਨਾਂ ਬੋਲੇ ਵਾਪਸ ਆ ਜਾਣ, ਇਹ ਮੁਮਕਿਨ ਨਹੀਂ। ਅਜਿਹੇ ਵਿਚ ਨਵਜੋਤ ਸਿੰਘ ਸਿੱਧੂ ਇਹ ਤੈਅ ਨਹੀਂ ਕਰ ਪਾ ਰਹੇ ਹਨ ਕਿ ਉਹ ਕਿਸਾਨਾਂ ਦੇ ਵਿਚਕਾਰ ਜਾਣ ਤਾਂ ਜਾਣ ਕਿਵੇਂ? ਉਨ੍ਹਾਂ ਦੇ ਕਰੀਬੀਆਂ ਦੀ ਮੰਨੀਏ ਤਾਂ ਸੰਯੁਕਤ ਕਿਸਾਨ ਮੋਰਚਾ ਆਪਣੇ ਮੰਚ ਦਾ ਇਸਤੇਮਾਲ ਕਿਸੇ ਵੀ ਸਿਆਸੀ ਪਾਰਟੀ ਦੇ ਆਗੂ ਨੂੰ ਨਹੀਂ ਕਰਨ ਦੇ ਰਿਹਾ ਹੈ, ਅਜਿਹੇ ਵਿਚ ਨਵਜੋਤ ਸਿੰਘ ਸਿੱਧੂ ਨੂੰ ਇਹ ਡਰ ਸਤਾ ਰਿਹਾ ਹੈ ਕਿ ਕਿਤੇ ਉਹ ਕਿਸਾਨਾਂ ਦੇ ਅਪਮਾਨ ਦਾ ਸ਼ਿਕਾਰ ਨਾ ਹੋ ਜਾਣ। ਕਾਬਿਲੇਗ਼ੌਰ ਹੈ ਕਿ ਸੀਐੱਮ ਅਹੁਦੇ ਦਾ ਐਲਾਨ ਹੋਣ ‘ਤੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਸੀ ਕਿ ਲੋੜ ਪਈ ਤਾਂ ਉਹ ਆਪਣਾ ਸੀਸ ਕੱਟ ਕੇ ਕਿਸਾਨਾਂ ਨੂੰ ਦੇਣਗੇ। ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਆਪਣੀ ਪਹਿਲੀ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਸੀ ਕਿ ਉਹ ਕਿਸਾਨਾਂ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹਨ। ਜੇਕਰ ਲੋੜ ਪਈ ਤਾਂ ਉਹ ਆਪਣਾ ਸੀਸ ਕੱਟਕੇ ਵੀ ਉਨ੍ਹਾਂ ਨੂੰ ਦੇ ਦੇਣਗੇ। ਇਸ ਤੋਂ ਬਾਅਦ ਆਪਣੀ ਵਿਧਾਨ ਸਭਾ ਚਮਕੌਰ ਸਾਹਿਬ ਪਹੁੰਚੇ ਚਰਨਜੀਤ ਸਿੰਘ ਚੰਨੀ ਨੇ ਅਨਾਜ ਮੰਡੀ ‘ਚ ਇਕ ਰੈਲੀ ‘ਚ ਕਿਹਾ ਸੀ ਕਿ ਉਹ ਇਕ ਵਾਰ ਸਿੰਘੂ ਬਾਰਡਰ ਜਾਣਾ ਚਾਹੁੰਦੇ ਹਨ। ਜਿੱਥੋਂ ਖੇਤੀ ਕਾਨੂੰਨਾਂ ਸਬੰਧੀ ਸੰਘਰਸ਼ ਕੀਤਾ ਜਾ ਰਿਹਾ ਹੈ। ਮੈਂ ਉਸ ਜਗ੍ਹਾ ਨਤਮਸਤਕ ਹੋਣਾ ਚਾਹੁੰਦਾ ਹਾਂ।