ਭੋਗਪੁਰ
ਇਥੇ ਕੌਮੀ ਮਾਰਗ ’ਤੇ ਸਥਿਤ ਪਿੰਡ ਪਚਰੰਗਾ ਨਜ਼ਦੀਕ ਫਾਰਚੂਨਰ ਜੇਕੇ-08-ਐੱਚ-5060 ਅਤੇ ਐਕਟਿਵਾ ਨੂੰ ਪੀਬੀ- 08-ਡੀਬੀ-3402 ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਐਕਟਿਵਾ ਸਵਾਰ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਪੈਂਦੇ ਥਾਣਾ ਟਾਂਡਾ ਦੇ ਪਿੰਡ ਜੌੜਾ ਦੇ ਵਾਸੀ ਸੰਦੀਪ ਕੁਮਾਰ, ਉਸ ਦੇ ਪੁੱਤਰ ਸਮਰ (2) ਤੇ ਧੀ ਜੀਵਕਾ (4) ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਸ ਦੀ ਪਤਨੀ ਜਸਵੀਰ ਕੌਰ ਅਤੇ ਪੁੱਤ ਗੈਰੀ (7) ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਜੌਹਲ ਹਸਪਤਾਲ ਜਲੰਧਰ ਦਾਖਲ ਕਰਵਾਇਆ ਗਿਆ। ਨਵੀਂ ਦਿੱਲੀ ਵਿਚ ਰਹਿਣ ਵਾਲੇ ਫਾਰਚੂਨਰ ਚਾਲਕ ਰੁਦਰ ਵਿਜੈ ਸਿੰਘ ਨੂੰ ਪੁਲੀਸ ਨੇ ਕਾਬੂ ਕਰ ਲਿਆ।