ਸ੍ਰੀਨਗਰ
ਜੰਮੂ -ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ (ਐੱਲਓਸੀ) ਦੇ ਨਾਲ ਤਾਇਨਾਤ ਫੌਜੀ ਨੇ ਆਪਣੀ ਸਰਵਿਸ ਰਾਈਫਲ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਫੌਜੀ ਨੇ ਬੀਤੀ ਰਾਤ ਕੁਪਵਾੜਾ ਜ਼ਿਲ੍ਹੇ ਵਿੱਚ ਐੱਲਓਸੀ ਦੇ ਨਾਲ ਲੱਗਦੇ ਕੇਰਨ ਖੇਤਰ ਵਿੱਚ ਆਪਣੀ ਸਰਵਿਸ ਰਾਈਫਲ ਨਾਲ ਬਾਤ ਸਾਢੇ ਦਸ ਵਜੇ ਗੋਲੀ ਮਾਰੀ। ਉਸ ਦੀ ਪਛਾਣ ਲੋਕਿੰਦਰ ਸਿੰਘ ਠਾਕੁਰ ਵਜੋਂ ਹੋਈ ਹੈ। ਉਹ 6 ਰਾਸ਼ਟਰੀ ਰਾਈਫਲਜ਼ ਵਿੱਚ ਤਾਇਨਾਤ ਸੀ। ਪਤਾ ਨਹੀਂ ਲੱਗਿਆ ਕਿ ਸਿਪਾਹੀ ਨੇ ਇਹ ਕਦਮ ਕਿਉਂ ਚੁੱਕਿਆ।