ਗਿੰਨੀਜ਼ ਬੁੱਕ ’ਚ ਦਰਜ ਹੋਇਆ ਦੁਬਈ ਦਾ ਸਭ ਤੋਂ ਡੂੰਘਾ ਤੈਰਾਕੀ ਪੂਲ, ਜਾਣੋ ਕੀ ਹੈ ਖਾਸੀਅਤ

ਗਿੰਨੀਜ਼ ਬੁੱਕ ’ਚ ਦਰਜ ਹੋਇਆ ਦੁਬਈ ਦਾ ਸਭ ਤੋਂ ਡੂੰਘਾ ਤੈਰਾਕੀ ਪੂਲ, ਜਾਣੋ ਕੀ ਹੈ ਖਾਸੀਅਤ

ਦੁਬਈ : ਦੁਬਈ ਵਿਸ਼ਵ ਰਿਕਾਰਡਾਂ ਲਈ ਮਸ਼ਹੂਰ ਹੈ। ਇਸ ਵਿਚ ਦੁਨੀਆ ਦਾ ਸਭ ਤੋਂ ਉੱਚਾ ਸਕਾਈਸਕ੍ਰੈਪਰ, ਸਭ ਤੋਂ ਵੱਡਾ ਸ਼ਾਪਿੰਗ ਮਾਲ ਅਤੇ ਸਭ ਤੋਂ ਆਲੀਸ਼ਾਨ ਹੋਟਲ ਹੈ।
ਪੂਰੇ ਵਿਸ਼ਵ ਵਿਚ ਦੁਬਈ ਬਹੁਤ ਹੀ ਥੋੜ੍ਹੇ ਸਮੇਂ ’ਚ ਯਾਤਰੀਆਂ ਦੇ ਖਿੱਚ ਦਾ ਕੇਂਦਰ ਬਣ ਗਿਆ ਹੈ। ਦੁਬਈ ਇਕ ਬਹੁਤ ਵਿਕਸਤ ਤੇ ਯਾਤਰੀਆਂ ਲਈ ਵਧੀਆ ਟੂਰਿਸਟ ਸਥਾਨ ਬਣ ਗਿਆ ਹੈ। ਦੁਬਈ ਵਿਖੇ ਸੈਰ ਸਪਾਟੇ ਤੇ ਪਰਿਵਾਰ ਨਾਲ ਛੁੱਟੀਆਂ ਬਿਤਾਉਣ ਵਾਲੇ ਯਾਤਰੀਆਂ ਲਈ ਬਹੁਤ ਹੀ ਦਿਲ ਖਿੱਚਵੇਂ ਆਕਰਸ਼ਿਤ ਸਥਾਨ ਹਨ ਜਿਵੇਂ, ਬੁਰਜ ਖਲੀਫ਼ਾ ਆਦਿ। ਹੁਣ ਦੁਬਈ ਨੇ ਡੂੰਘੇ ਤੈਰਾਕੀ ਪੂਲ ਦਾ ਨਿਰਮਾਣ ਕਰ ਲਿਆ ਜੋ ਦੁਬਈ ਦੇ ਨਾਦ ਅਲ ਸਬਾ ਇਲਾਕੇ ਵਿਚ ਸਥਿਤ, ਦੀਪ ਡਾਈਵ ਦੁਬਈ ਵਿਖੇ ਪੂਲ ਨੂੰ ਗਿੰਨੀਜ਼ ਵਰਲਡ ਰਿਕਾਰਡ ਦੁਆਰਾ 60.02 ਮੀਟਰ ਦੀ ਅਥਾਹ ਡੂੰਘਾਈ ’ਤੇ ਗੋਤਾਖੋਰੀ ਕਰਨ ਅਤੇ ਦੁਨੀਆ ਦੇ ਸਭ ਤੋਂ ਡੂੰਘੇ ਤੈਰਾਕੀ ਪੂਲ ਵਜੋਂ ਪ੍ਰਮਾਣਿਤ ਕੀਤਾ ਗਿਆ ਹੈ। ਇਸ ਵਿਚ ਛੇ ਮਿਲੀਅਨ ਲੀਟਰ ਪਾਣੀ ਸਮਾ ਜਾਂਦਾ ਹੈ ਤੇ ਇਹ ਓਲੰਪਿਕ ਦੇ ਤੈਰਾਕੀ ਪੂਲ ਦੇ ਛੇ ਗੁਣਾ ਆਕਾਰ ਦੇ ਬਰਾਬਰ ਹੈ।
ਯੂਏਈ ਦੇ ਮੋਤੀ ਗੋਤਾਖੋਰ ਵਿਰਾਸਤ ਅਨੁਸਾਰ ਇਹ ਤੈਰਾਕੀ ਪੂਲ ਇਕ ਵਿਸ਼ਾਲ ਅਯੈਸਟਰ ਦੀ ਸ਼ਕਲ ਵਿਚ ਬਣਾਇਆ ਗਿਆ ਹੈ, ਉਥੇ ਇਕ ਗੋਤਾਖੋਰ ਦੀ ਦੁਕਾਨ, ਤੋਹਫ਼ੇ ਦੀ ਦੁਕਾਨ, ਇਕ 80-ਸੀਟ ਵਾਲਾ ਰੈਸਟੋਰੈਂਟ ਵੀ ਹੈ ਜੋ ਇਸ ਸਾਲ ਦੇ ਅੰਤ ਵਿਚ ਜਨਤਾ ਲਈ ਖੁੱਲ੍ਹੇਗਾ।
ਇਸ ਪੂਲ ਨੂੰ ਦੁਬਈ ਦੇ ਕ੍ਰਾਊਨ ਪ੍ਰਿੰਸ ਸ਼ੇਖ ਹਮਦਾਨ ਬਿਨ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੇ ਹਰੀ ਝੰਡੀ ਦੇ ਦਿੱਤੀ। ਉਨ੍ਹਾਂ ਕਿਹਾ, ‘ਡੀਪ ਡਾਈਵ ਦੁਬਈ ਵਿਖੇ ਇਕ ਪੂਰੀ ਦੁਨੀਆ ਤੁਹਾਡਾ ਇੰਤਜ਼ਾਰ ਕਰ ਰਹੀ ਹੈ’। ਉਨ੍ਹਾਂ ਅਮੀਰਾਤ ਦੇ ਤਾਜ਼ਾ ਆਕਰਸ਼ਨ ਦਾ ਇਕ ਮਨਮੋਹਕ ਵੀਡੀਓ ਪੋਸਟ ਕੀਤਾ।
ਦੁਬਈ ਵਿਚ ਦੁਨੀਆ ਦਾ ਸਭ ਤੋਂ ਗਹਿਰਾ ਸਵੀਮਿੰਗ ਪੂਲ ਹੈ। ਇਸ ਦਾ ਨਾਂ ਡੀਪ ਡਾਈਵ ਦੁਬਈ ਰੱਖਿਆ ਗਿਆ ਹੈ। ਇਹ ਨਾਦ ਅਲ ਸ਼ੇਬਾ ਏਰੀਆ ਵਿਚ ਬਣਾਇਆ ਗਿਆ ਹੈ। ਇਸ ਪੂਲ ਦੀ ਗਹਿਰਾਈ ਰਿਕਾਰਡ 60 ਮੀਟਰ ਹੈ, ਜੋ ਓਲੰਪਿਕ ਸਾਈਜ਼ ਦੇ ਛੇ ਸਵੀਮਿੰਗ ਪੂਲ ਦੇ ਬਰਾਬਰ ਹੈ। ਇਸ ਵਿਚ 1 ਕਰੋੜ 40 ਲੱਖ ਲੀਟਰ ਪਾਣੀ ਆਉਂਦਾ ਹੈ। ਇਸ ਪੂਲ ਨੂੰ ਜਲਮਗਨ ਸ਼ਹਿਰ ਵਾਂਗ ਬਣਾਇਆ ਗਿਆ ਹੈ।
ਇਸ ਪੂਲ ਦਾ ਆਕਾਰ ਵਿਸ਼ਾਲ ਸੀਪ ਵਾਂਗ ਬਣਾਇਆ ਗਿਆ ਹੈ। 1500 ਵਰਗਮੀਟਰ ਵਿਚ ਫੈਲੇ ਇਸ ਇਲਾਕੇ ਵਿਚ ਇਕ ਡਾਈਵ ਸ਼ਾਪ, ਗਿਫਟ ਸ਼ਾਪ ਅਤੇ 80 ਸੀਟਾਂ ਵਾਲਾ ਰੈਸਟੋਰੈਂਟ ਵੀ ਹੈ ਜੋ ਇਸ ਸਾਲ ਦੇ ਆਖਰ ਤਕ ਖੁੱਲ੍ਹ ਜਾਵੇਗਾ। ਸੁਰੱਖਿਆ ਦੇ ਉਦੇਸ਼ਾਂ ਲਈ ਪੂਲ ਵਿਚ 50 ਤੋਂ ਜ਼ਿਆਦਾ ਕੈਮਰੇ ਲਾਏ ਗਏ ਹਨ। ਇਸ ਵਿਚ 2 ਅੰਡਰਵਾਟਰ ਡਰਾਈ ਚੈਂਬਰ ਵੀ ਹਨ, ਜਿਨ੍ਹਾਂ ਵਿਚ ਬੈਠ ਕੇ ਸਵੀਮਿੰਗ ਪੂਲ ਦਾ ਖੂਬਸੂਰਤ ਨਜ਼ਾਰਾ ਦੇਖਿਆ ਜਾ ਸਕੇਗਾ। ਇਸ ਤੋਂ ਇਲਾਵਾ ਗੋਤਾਖੋਰਾਂ ਲਈ ਹੇਠਾਂ ਟੇਬਲ ਫੁੱਟਬਾਲ ਅਤੇ ਹੋਰ ਗੇਮਾਂ ਖੇਡਣ ਦੀ ਸਹੁੂਲਤ ਵੀ ਦਿੱਤੀ ਗਈ ਹੈ। ਇਸ ਲਈ ਤੁਹਾਨੂੰ ਇਕ ਘੰਟੇ ਲਈ 10000 ਤੋਂ ਲੈ ਕੇ 30000 ਰੁਪਏ ਦੇਣੇ ਪੈਣਗੇ। ਪੂਲ ਵਿਚ ਭਰੇ ਹੋਏ 14 ਮਿਲੀਅਨ ਪਾਣੀ ਨੂੰ ਨਾਸਾ ਵੱਲੋਂ ਵਿਕਸਿਤ ਕੀਤੀ ਗਈ ਟੈਕਨਾਲੋਜੀ ਜ਼ਰੀਏ ਹਰ 6 ਘੰਟੇ ਵਿਚ ਫਿਲਟਰ ਕੀਤਾ ਜਾਂਦਾ ਹੈ।
Featured Lifestyle