ਮਾਂਟਰੀਅਲ: ਆਰਸੀਐਮਪੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਐਸਐਨਸੀ-ਲਾਵਾਲਿਨ ਦੇ ਦੋ ਸਾਬਕਾ ਐਗਜ਼ੈਕਟਿਵਜ਼ ਨੂੰ ਕਾਂਟਰੈਕਟ ਹਾਸਲ ਕਰਨ ਬਦਲੇ ਕਥਿਤ ਤੌਰ ਉੱਤੇ ਰਿਸ਼ਵਤ ਦੇਣ ਦੇ ਸਬੰਧ ਵਿੱਚ ਚਾਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕਿਊਬਿਕ ਦੀ ਇੰਜੀਨੀਅਰਿੰਗ ਕੰਪਨੀ ਦੇ ਨਾਲ ਨਾਲ ਇਸ ਦੀ ਕੌਮਾਂਤਰੀ ਬ੍ਰਾਂਚ ਖਿਲਾਫ ਵੀ ਚਾਰਜਿਜ਼ ਲਾਏ ਗਏ ਹਨ।
ਮਾਊਂਟੀਜ਼ ਵੱਲੋਂ ਇਹ ਨਹੀਂ ਦੱਸਿਆ ਗਿਆ ਕਿ ਕਾਂਟਰੈਕਟ ਕਿਸ ਤਰ੍ਹਾਂ ਦਾ ਸੀ। ਪਰ ਪੁਲਿਸ ਨੇ ਇਸ ਮਾਮਲੇ ਵਿੱਚ ਚਾਰਜ ਕੀਤੇ ਗਏ ਵਿਅਕਤੀਆਂ ਦੇ ਨਾਂ ਐਸਐਨਸੀ-ਲਾਵਾਲਿਨ ਦੇ ਦੋ ਸਾਬਕਾ ਐਗਜ਼ੈਕਟਿਵਜ਼ ਵਾਈਸ ਪ੍ਰੈਜ਼ੀਡੈਂਟ ਨੌਰਮੈਂਡ ਮੌਰਿਨ ਤੇ ਐਸਐਨਸੀ ਲਾਵਾਲਿਨ ਇੰਟਰਨੈਸ਼ਨਲ ਇੰਕਾਰਪੋਰੇਸ਼ਨ ਦੇ ਸਾਬਕਾ ਵਾਈਸ ਪ੍ਰੈਜ਼ੀਡੈਂਟ ਕਮਲ ਫਰਾਂਸਿਜ਼, ਦੱਸੇ ਹਨ। ਇਨ੍ਹਾਂ ਦੋਵਾਂ ਨੂੰ ਜਾਅਲਸਾਜ਼ੀ, ਜਾਅਲਸਾਜ਼ੀ ਕਰਨ ਲਈ ਸਾਜਿ਼ਸ਼ ਰਚਣ, ਫਰੌਡ ਕਰਨ, ਫਰੌਡ ਕਰਨ ਦੀ ਸਾਜਿ਼ਸ਼ ਰਚਨ, ਸਰਕਾਰ ਖਿਲਾਫ ਫਰੌਡ ਕਰਨ ਤੇ ਸਰਕਾਰ ਖਿਲਾਫ ਫਰੌਡ ਦੀ ਸਾਜਿ਼ਸ਼ ਕਰਨ ਲਈ ਚਾਰਜ ਕੀਤਾ ਗਿਆ ਹੈ।
ਇਨ੍ਹਾਂ ਦੋਵਾਂ ਸਾਬਕਾ ਐਗਜ਼ੈਕਟਿਵਸ ਨੂੰ ਹਿਰਾਸਤ ਵਿੱਚੋਂ ਰਿਹਾਅ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਨੂੰ 27 ਸਤੰਬਰ ਨੂੰ ਮਾਂਟਰੀਅਲ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤੇ ਉਨ੍ਹਾਂ ਦੇ ਨਾਲ ਐਸਐਨਸੀ ਲਾਵਾਲਿਨ ਤੇ ਐਸਐਨਸੀ ਲਾਵਾਲਿਨ ਇੰਟਰਨੈਸ਼ਨਲ ਦੇ ਨੁਮਾਇੰਦੇ ਵੀ ਹੋਣਗੇ।
ਇਸ ਤੋਂ ਪਹਿਲਾਂ ਐਸਐਨਸੀ-ਲਾਵਾਲਿਨ ਨੂੰ ਲਿਬੀਆ ਵਿੱਚ ਕੀਤੇ ਗਏ ਕੰਮ ਬਦਲੇ ਰਿਸ਼ਵਤ ਦੇਣ ਦੇ ਮਾਮਲੇ ਵਿੱਚ ਚਾਰਜ ਕੀਤਾ ਗਿਆ ਸੀ। 2019 ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਤਤਕਾਲੀ ਅਟਾਰਨੀ ਜਨਰਲ ਜੋਡੀ ਵਿਲਸਨ ਰੇਅਬੋਲਡ ਦਰਮਿਆਨ ਝਗੜੇ ਦਾ ਗੜ੍ਹ ਦੀ ਇਹੋ ਮਾਮਲਾ ਬਣਿਆ ਸੀ।
ਐਸਐਨਸੀ ਲਾਵਾਲਿਨ ਦੇ ਦੋ ਸਾਬਕਾ ਐਗਜ਼ੈਕਟਿਵ ਰਿਸ਼ਵਤ ਦੇਣ ਦੇ ਦੋਸ਼ ਵਿੱਚ ਚਾਰਜ
