ਟੋਰਾਂਟੋ : ਯੂਨੀਵਰਸਿਟੀ ਕੈਂਪਸ ਵਿੱਚ ਵਰਕਰਜ਼ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਵੱਲੋਂ ਸਰਕਾਰ ਨੂੰ ਕਲਾਸਾਂ ਦੀ ਕਪੈਸਿਟੀ ਦੀ ਹੱਦ ਸੀਮਤ ਕਰਨ ਤੇ ਡਿਸਟੈਂਸਿੰਗ ਦੀ ਸ਼ਰਤ ਬਰਕਰਾਰ ਰੱਖਣ ਲਈ ਆਖਿਆ ਜਾ ਰਿਹਾ ਹੈ।
ਓਨਟਾਰੀਓ ਵੱਲੋਂ ਇਸ ਮਹੀਨੇ ਦੇ ਸ਼ੁਰੂ ਵਿੱਚ ਇਹ ਐਲਾਨ ਕੀਤਾ ਗਿਆ ਸੀ ਕਿ ਜਦੋਂ ਪੋਸਟ ਸੈਕੰਡਰੀ ਇੰਸਟੀਚਿਊਸ਼ਨਜ਼ ਵਿੱਚ ਇਨ ਪਰਸਨ ਲਰਨਿੰਗ ਸ਼ੁਰੂ ਕੀਤੀ ਜਾਵੇਗੀ ਤਾਂ ਉਹ ਡਿਸਟੈਂਸਿੰਗ ਜਾਂ ਕਲਾਸਾਂ ਦੇ ਆਕਾਰ ਵਾਲੀ ਸ਼ਰਤ ਨੂੰ ਕੋਈ ਖਾਸ ਅਹਿਮੀਅਤ ਨਹੀਂ ਦੇਵੇਗੀ।
ਸੀਯੂਪੀਈ ਓਨਟਾਰੀਓ 17 ਯੂਨੀਵਰਸਿਟੀ ਕੈਂਪਸਿਜ਼ ਦੇ ਵਰਕਰਜ਼ ਦੀ ਨੁਮਾਇੰਦਗੀ ਕਰਦੀ ਹੈ ਤੇ ਇਹ ਵਰਕਰਜ਼, ਜਿਨ੍ਹਾਂ ਵਿੱਚ 17 ਯੂਨੀਵਰਸਿਟੀ ਕੈਂਪਸਿਜ਼ ਵਿੱਚ ਐਡਮਨਿਸਟ੍ਰੇਟਿਵ, ਫੂਡ ਸਰਵਿਸ, ਰਿਸਰਚ ਤੇ ਟੀਚਿੰਗ ਅਸਿਸਟੈਂਟ ਦੇ ਅਹੁਦੇ ਉੱਤੇ ਮੌਜੂਦ ਹਨ।ਪ੍ਰੈਜ਼ੀਡੈਂਟ ਫਰੈਡ ਹਾਨ੍ਹ ਨੇ ਆਖਿਆ ਕਿ ਕੋਵਿਡ-19 ਦੇ ਡੈਲਟਾ ਵੇਰੀਐਂਟ ਨੂੰ ਫੈਲਣ ਤੋਂ ਰੋਕਣ ਲਈ ਯੂਨੀਵਰਸਿਟੀਜ਼ ਦਾ ਵੈਕਸੀਨੇਸ਼ਨ ਦਾ ਸਬੂਤ ਤੇ ਲਾਜ਼ਮੀ ਮਾਸਕਿੰਗ ਪਾਲੀਸੀਜ਼ ਕਾਫੀ ਨਹੀਂ ਹਨ।
ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਮੈਂਬਰਜ਼ ਤੋਂ ਇਹ ਸੁਣਨ ਨੂੰ ਮਿਲ ਰਿਹਾ ਹੈ ਕਿ ਕਲਾਸਾਂ ਕਈ ਵਾਰੀ ਸੌ ਤੋਂ ਵੱਧ ਲੋਕਾਂ ਨਾਲ ਭਰੀਆਂ ਹੁੰਦੀਆਂ ਹਨ ਤੇ ਇਹ ਆਉਣ ਵਾਲੇ ਖਤਰੇ ਦੀ ਨਿਸ਼ਾਨੀ ਹੈ।
ਯੂਨੀਅਨ ਵੱਲੋਂ ਯੂਨੀਵਰਸਿਟੀਜ਼ ਵਿੱਚ ਕਲਾਸਾਂ ਦੀ ਸਮਰੱਥਾ ਸੀਮਤ ਕਰਨ ਤੇ ਡਿਸਟੈਂਸਿੰਗ ਬਰਕਰਾਰ ਰੱਖਣ ਦੀ ਮੰਗ
