ਟੋਰਾਂਟੋ/ਜੀਟੀਏ ਮਿਸੀਸਾਗਾ ਵਿੱਚ ਚੱਲੀ ਗੋਲੀ, 1 ਹਲਾਕ

ਮਿਸੀਸਾਗਾ: ਬੁੱਧਵਾਰ ਰਾਤ ਨੂੰ ਮਿਸੀਸਾਗਾ ਵਿੱਚ ਗੋਲੀ ਚੱਲਣ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ।
ਪੀਲ ਰੀਜਨਲ ਪੁਲਿਸ ਤੇ ਪੈਰਾਮੈਡਿਕਸ ਨੂੰ ਮਿਡ ਵੇਅ ਬੋਲੀਵੀਆਰਡ ਤੇ ਕੋਲੰਬਸ ਰੋਡ ਇਲਾਕੇ ਵਿੱਚ ਰਾਤੀਂ 8:15 ਵਜੇ ਤੋਂ ਪਹਿਲਾਂ ਇੰਡਸਟਰੀਅਲ ਪਲਾਜ਼ਾ ਉੱਤੇ ਸੱਦਿਆ ਗਿਆ। ਜਦੋਂ ਐਮਰਜੰਸੀ ਸੇਵਾਵਾਂ ਪਹੁੰਚੀਆਂ ਤਾਂ ਉਨ੍ਹਾਂ ਨੂੰ ਇੱਕ ਵਿਅਕਤੀ ਜ਼ਖ਼ਮੀ ਹਾਲਤ ਵਿੱਚ ਮਿਲਿਆ, ਉਸ ਨੂੰ ਮੌਕੇ ਉੱਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ।
ਪੁਲਿਸ ਨੇ ਦੱਸਿਆ ਕਿ ਇਹ ਜ਼ਖ਼ਮੀ ਵਿਅਕਤੀ ਪਲਾਜ਼ਾ ਵਿੱਚ ਇੱਕ ਪਾਰਕ ਕੀਤੀ ਗਈ ਗੱਡੀ ਵਿੱਚ ਮੌਜੂਦ ਸੀ ਜਦੋਂ ਇੱਕ ਗੰਨਮੈਨ ਉੱਥੇ ਪਹੁੰਚਿਆ ਤੇ ਉਸ ਨੇ ਉਸ ਵਿਅਕਤੀ ਨੂੰ ਕਾਫੀ ਨੇੜਿਓਂ ਗੋਲੀ ਮਾਰੀ। ਪੁਲਿਸ ਨੂੰ ਉਸ ਇਲਾਕੇ ਵਿੱਚੋਂ ਗੱਡੀ ਦੇ ਕਾਹਲੀ ਕਾਹਲੀ ਜਾਣ ਦਾ ਵੀ ਪਤਾ ਲੱਗਿਆ ਪਰ ਇਸ ਸਮੇਂ ਕਿਸੇ ਮਸ਼ਕੂਕ ਜਾਂ ਵਾਹਨ ਦਾ ਵੇਰਵਾ ਜਾਰੀ ਨਹੀਂ ਕੀਤਾ ਗਿਆ ਹੈ।