ਵਿੰਡਸਰ : ਵਿੰਡਸਰ, ਓਨਟਾਰੀਓ ਹਸਪਤਾਲ ਦੇ 100 ਤੋਂ ਵੀ ਵੱਧ ਸਟਾਫ ਮੈਂਬਰਾਂ ਨੂੰ ਨਿਰਧਾਰਤ ਸਮੇਂ ਤੱਕ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ ਨਾ ਲਵਾਏ ਜਾਣ ਕਾਰਨ ਬਿਨਾਂ ਤਨਖਾਹ ਛੁੱਟੀ ਉੱਤੇ ਭੇਜ ਦਿੱਤਾ ਗਿਆ।
ਵਿੰਡਸਰ ਰੀਜਨਲ ਹਸਪਤਾਲ ਦਾ ਕਹਿਣਾ ਹੈ ਕਿ ਉਨ੍ਹਾਂ ਦੇ 140 ਸਟਾਫ ਮੈਂਬਰਜ਼, ਜਿਨ੍ਹਾਂ ਨੇ 22 ਸਤੰਬਰ ਤੱਕ ਆਪਣੀ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ ਨਹੀਂ ਲਵਾਈ ਹੈ ਹੁਣ ਉਨ੍ਹਾਂ ਕੋਲ ਅਜਿਹਾ ਕਰਨ ਲਈ 7 ਅਕਤੂਬਰ ਤੱਕ ਦਾ ਸਮਾਂ ਹੈ। ਹਸਪਤਾਲ ਦਾ ਕਹਿਣਾ ਹੈ ਕਿ ਇਸ ਤਰੀਕ ਤੋਂ ਬਾਅਦ ਜਿਹੜੇ ਮੁਲਾਜ਼ਮ ਵੈਕਸੀਨੇਸ਼ਨ ਨਹੀਂ ਕਰਵਾਉਣਗੇ ਉਨ੍ਹਾਂ ਦੀ ਨੌਕਰੀ ਚਲੀ ਜਾਵੇਗੀ ਜਾਂ ਫਿਰ ਉਨ੍ਹਾਂ ਦੀਆਂ ਸਹੂਲਤਾਂ ਮੁਲਤਵੀ ਕਰ ਦਿੱਤੀਆਂ ਜਾਣਗੀਆਂ।
ਹਸਪਤਾਲ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਆਖਿਆ ਗਿਆ ਕਿ ਗੈਰਵੈਕਸੀਨੇਟਿਡ ਸਟਾਫ ਦੀ ਫਾਈਨਲ ਗਿਣਤੀ 7 ਅਕਤੂਬਰ ਤੋਂ ਬਾਅਦ ਜਾਰੀ ਕੀਤੀ ਜਾਵੇਗੀ। ਹਸਪਤਾਲ ਨੇ ਆਖਿਆ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਤਰੀਕ ਤੋਂ ਬਾਅਦ ਇਹ ਗਿਣਤੀ ਘੱਟ ਜਾਵੇਗੀ ਕਿਉਂਕਿ ਬੁੱਧਵਾਰ ਨੂੰ ਕਈ ਸਟਾਫ ਮੈਂਬਰਾਂ ਦੇ ਟੀਕਾਕਰਣ ਕਰਵਾਏ ਜਾਣ ਦੀ ਸੰਭਾਂਵਨਾ ਹੈ।
ਟੀਕਾਕਰਣ ਨਾ ਕਰਵਾਉਣ ਵਾਲੇ 140 ਮੁਲਾਜ਼ਮਾਂ ਨੂੰ ਵਿੰਡਸਰ ਹਸਪਤਾਲ ਨੇ ਛੁੱਟੀ ਉੱਤੇ ਭੇਜਿਆ
