ਨਵੀਂ ਦਿੱਲੀ, ਉੱਘੀ ਮਹਿਲਾ ਅਧਿਕਾਰ ਕਾਰਕੁਨ, ਕਵਿੱਤਰੀ ਅਤੇ ਲੇਖਿਕਾ ਕਮਲਾ ਭਸੀਨ ਦਾ ਅੱਜ ਤੜਕੇ ਦੇਹਾਂਤ ਹੋ ਗਿਆ। ਉਹ 75 ਸਾਲਾਂ ਦੇ ਸਨ। ਸਮਾਜ ਸੇਵੀ ਕਵਿਤਾ ਸ੍ਰੀਵਾਸਤਵ ਨੇ ਟਵਿੱਟਰ ‘ਤੇ ਦੱਸਿਆ ਕਿ ਭਸੀਨ ਨੇ ਤੜਕੇ 3 ਵਜੇ ਦੇ ਕਰੀਬ ਆਖਰੀ ਸਾਹ ਲਿਆ। ਭਸੀਨ ਭਾਰਤ ਅਤੇ ਹੋਰ ਦੱਖਣੀ ਏਸ਼ੀਆਈ ਦੇਸ਼ਾਂ ਵਿੱਚ ਔਰਤਾਂ ਦੇ ਅੰਦੋਲਨ ਦੀ ਪ੍ਰਮੁੱਖ ਆਵਾਜ਼ ਰਹੀ ਹੈ।
ਉੱਘੀ ਮਹਿਲਾ ਅਧਿਕਾਰ ਕਾਰਕੁਨ ਤੇ ਲੇਖਿਕਾ ਕਮਲਾ ਭਸੀਨ ਦਾ ਦੇਹਾਂਤ
