ਜਿਨਪਿੰਗ ਅਚਾਨਕ ਤਿੱਬਤ ਨਾਲ ਲੱਗਦੀ ਭਾਰਤ ਦੇ ਸਰਹੱਦੀ ਸ਼ਹਿਰ ਪੁੱਜੇ, ਪੂਰੀ ਤਰ੍ਹਾਂ ਗੁਪਤ ਰਿਹਾ ਦੌਰਾ, ਮੀਡੀਆ ਨੂੰ ਵੀ ਦੋ ਦਿਨ ਬਾਅਦ ਲੱਗਾ ਪਤਾ

ਜਿਨਪਿੰਗ ਅਚਾਨਕ ਤਿੱਬਤ ਨਾਲ ਲੱਗਦੀ ਭਾਰਤ ਦੇ ਸਰਹੱਦੀ ਸ਼ਹਿਰ ਪੁੱਜੇ, ਪੂਰੀ ਤਰ੍ਹਾਂ ਗੁਪਤ ਰਿਹਾ ਦੌਰਾ, ਮੀਡੀਆ ਨੂੰ ਵੀ ਦੋ ਦਿਨ ਬਾਅਦ ਲੱਗਾ ਪਤਾ

ਬੀਜਿੰਗ : ਲੱਦਾਖ ’ਚ ਭਾਰਤ ਨਾਲ ਚੱਲ ਰਹੇ ਸਰਹੱਦ ਦੇ ਵਿਵਾਦ ਦੌਰਾਨ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅਰੁਣਾਚਲ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦੇ ਤਿੱਬਤ ਦੇ ਸ਼ਹਿਰ ਨਿੰਗਚੀ ਦਾ ਅਚਾਨਕ ਦੌਰਾ ਕੀਤਾ। ਇਸ ਦੌਰੇ ਨੂੰ ਪੂਰੀ ਤਰ੍ਹਾਂ ਨਾਲ ਗੁਪਤ ਰੱਖਿਆ ਗਿਆ ਸੀ। 20 ਜੁਲਾਈ ਨੂੰ ਜਿਨਪਿੰਗ ਦੇ ਦੌਰ ਦੀ ਜਾਣਕਾਰੀ ਮੀਡੀਆ ਨੂੰ ਵੀ ਦੋ ਦਿਨ ਬਾਅਦ ਹੀ ਮਿਲੀ।
ਕਿਸੇ ਵੀ ਚੀਨੀ ਰਾਸ਼ਟਰਪਤੀ ਦੀ ਇਸ ਸ਼ਹਿਰ ’ਚ ਪਹਿਲੀ ਯਾਤਰਾ ਹੈ। ਯਾਤਰਾ ਦੌਰਾਨ ਜਿਨਪਿੰਗ ਨੇ ਨਿੰਗਚੀ ਨਦੀ ਦੇ ਪੁਲ਼ ਤੇ ਬ੍ਰਹਮਪੁਤਰਾ ਨਦੀ ਦੇ ਬੇਸਿਨ ਦਾ ਵੀ ਨਿਰੀਖਣ ਕੀਤਾ, ਜਿਸ ਨੂੁੰ ਤਿੱਬਤ ਦੀ ਭਾਸ਼ ’ਚ ਯਰਲੁੰਗ ਤਸੰਗਪੋ ਵੀ ਕਿਹਾ ਜਾਂਦਾ ਹੈ। ਚੀਨ ਨੇ ਇੱਥੇ 14ਵੀਂ ਪੰਜ ਸਾਲਾ ਯੋਜਨਾ ’ਚ ਇਕ ਵੱਡੇ ਬੰਨ੍ਹ ਦੇ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਹੈ। ਇਹ ਬੰਨ੍ਹ ਭਾਰਤ ਤੇ ਬੰਗਲਾਦੇਸ਼ ਦੋਵਾਂ ਦੇ ਸਰਹੱਦੀ ਸੂਬਿਆਂ ਲਈ ਚਿੰਤਾ ਦਾ ਵਿਸ਼ਾ ਹੈ। ਭਾਰਤ-ਚੀਨ ਵਿਵਾਦ ਵਿਚਾਲੇ ਜਿਨਪਿੰਗ ਦੀ ਇਸ ਯਾਤਰਾ ਦੇ ਕਈ ਮਾਇਨੇ ਕੱਢੇ ਜਾ ਰਹੇ ਹਨ। ਭਾਰਤ ਤੇ ਚੀਨ ਵਿਚਾਲੇ ਲੱਦਾਖ ਸਰਹੱਦ ’ਤੇ ਪਿਛਲੇ ਸਾਲ ਮਈ ਤੋਂ ਵਿਵਾਦ ਚੱਲ ਰਿਹਾ ਹੈ।
ਵੈਸੇ ਤਾਂ ਇਸ ਖੇਤਰ ’ਚ ਚੀਨੀ ਅਧਿਕਾਰੀਆਂ ਦੇ ਦੌਰੇ ਹੁੰਦੇ ਰਹਿੰਦੇ ਹਨ ਪਰ ਚੀਨੀ ਕਮਿਊਨਿਸਟ ਪਾਰਟੀ ਦੇ ਸਰਵਉੱਚ ਨੇਤਾ ਤੇ ਰਾਸ਼ਟਰਪਤੀ ਦਾ ਦੌਰਾ ਤਿੰਨ ਦਹਾਕੇ ਬਾਅਦ ਹੋਇਆ ਹੈ।
ਇਸ ਸਬੰਧ ’ਚ ਚੀਨੀ ਮੀਡੀਆ ’ਚ ਜਾਰੀ ਕੀਤੇ ਗਏ ਇਕ ਵੀਡੀਓ ’ਚ ਤਿੱਬਤ ਦੇ ਸਵਿਟਜ਼ਰਲੈਂਡ ਕਹੇ ਜਾਣ ਵਾਲੇ ਨਿੰਗਚੀ ’ਚ ਉਹ ਲੋਕਾਂ ਨੂੰ ਪਿਆਰ ਕਬੂਲਦੇ ਦਿਖਾਈ ਦੇ ਰਹੇ ਹਨ।
ਜਿਨਪਿੰਗ ਨੇ ਇੱਥੇ ਬੁਲਟ ਟ੍ਰੇਨ ’ਚ ਬੈਠ ਕੇ ਹੋਣ ਵਾਲੇ ਨਿਰਮਾਣ ਦਾ ਵੀ ਜਾਇਜ਼ਾ ਲਿਆ। ਉਹ ਤਿੱਬਤ ਦੀ ਰਾਜਧਾਨੀ ਲਹਾਸਾ ’ਚ ਵੀ ਪੁੱਜੇ। ਲਹਾਸਾ ’ਚ ਉਨ੍ਹਾਂ ਪੋਟਾਲਾ ਪੈਲੇਸ, ਡੇਪੁੰਗ ਮੱਠ ਤੇ ਬਰਖੋਰ ਸਟ੍ਰੀਟ ਦਾ ਦੌਰਾ ਕੀਤਾਸ਼। ਪੋਟਾਲਾ ਪੈਲੇਸ ਦਲਾਈਲਾਮਾ ਦਾ ਰਵਾਇਤੀ ਸਥਾਨ ਹੈ। ਪੋਟਾਲਾ ਪੈਲੇਸ ਦੇ ਸਾਹਮਣੇ ਜਿਨਪਿੰਗ ਨੇ ਇਕ ਸਭਾ ਕੀਤੀ। ਇਸ ਸਭਾ ’ਚ ਤਿੱਬਤ ਸਰਕਾਰ ਤੇ ਫ਼ੌਜ ਨੂੰ ਮਜ਼ਬੂਤ ਕਰਨ ਲਈ ਪ੍ਰੇਰਿਤ ਕੀਤਾ।
ਚੀਨੀ ਰਾਸ਼ਟਰਪਤੀ ਦੇ ਤੌਰ ’ਤੇ ਜਿਨਪਿੰਗ ਦਾ ਤਿੱਬਤ ’ਚ ਇਹ ਪਹਿਲਾ ਦੌਰਾ ਹੈ। ਇਸ ਤੋਂ ਪਹਿਲਾਂ 2011 ’ਚ ਉਪ ਰਾਸ਼ਟਰਪਤੀ ਦੇ ਰੂਪ ’ਚ ਉਨ੍ਹਾਂ ਦੌਰਾ ਕੀਤਾ ਸੀ। ਭਾਰਤ ਦੇ ਅਰੁਣਾਚਲ ਪ੍ਰਦੇਸ਼ ਨਾਲ ਲੱਗਦੇ ਨਿੰਗਚੀ ਸ਼ਹਿਰ ਉਸ ਸਮੇਂ ਸੁਰਖੀਆਂ ’ਚ ਆਇਆ ਸੀ, ਜਦੋਂ ਚੀਨ ਨੇ ਇੱਥੇ ਬੁਲਟ ਟ੍ਰੇਨ ਸ਼ੁਰੂ ਕੀਤੀ ਸੀ।

 

International