ਰਾਜਸਥਾਨ: ਪ੍ਰੀਖਿਆ ਦੇਣ ਜਾ ਰਹੇ 6 ਉਮੀਦਵਾਰਾਂ ਦੀ ਸੜਕ ਹਾਦਸੇ ’ਚ ਮੌਤ, 5 ਜ਼ਖ਼ਮੀ

ਜੈਪੁਰ 

ਅੱਜ ਰਾਜਸਥਾਨ ਅਧਿਆਪਕ ਯੋਗਤਾ ਪ੍ਰੀਖਿਆ (ਰੀਟ) ਦੇ ਛੇ ਉਮੀਦਵਾਰਾਂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਸ ਜਿਸ ਵੈਨ ਵਿੱਚ ਪ੍ਰੀਖਿਆ ਦੇਣ ਜਾ ਰਹੇ ਸਨ, ਉਹ ਨੂੰ ਕੌਮੀ ਮਾਰਗ-12 ਉੱਤੇ ਟਰੱਕ ਨਾਲ ਟਕਰਾ ਗਈ। ਜੈਪੁਰ ਜ਼ਿਲ੍ਹੇ ਦੇ ਚਾਕਸੂ ਨੇੜੇ ਹੋਈ ਇਸ ਟੱਕਰ ਵਿੱਚ ਪੰਜ ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਇਹ ਸਾਰੇ 11 ਜਣੇ ਵੈਨ ਵਿੱਚ ਸਵਾਰ ਸਨ। ਮ੍ਰਿਤਕ ਬਾਰਨ ਜ਼ਿਲ੍ਹੇ ਦੇ ਰਹਿਣ ਵਾਲੇ ਸਨ ਅਤੇ ਰੀਟ ਲਈ ਸੀਕਰ ਜਾ ਰਹੇ ਸਨ। ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਹੈ ਅਤੇ ਉਨ੍ਹਾਂ ਦਾ ਕਈ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ।