ਟੋਰਾਂਟੋ/ਜੀਟੀਏ ਕਾਰ ਵੱਲੋਂ ਟੱਕਰ ਮਾਰੇ ਜਾਣ ਕਾਰਨ 12 ਸਾਲਾ ਲੜਕੀ ਜ਼ਖ਼ਮੀ

ਇਟੋਬੀਕੋ : ਸ਼ੁੱਕਰਵਾਰ ਸਵੇਰੇ ਇਟੋਬੀਕੋ ਵਿੱਚ ਇੱਕ ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ 12 ਸਾਲਾ ਲੜਕੀ ਜ਼ਖ਼ਮੀ ਹੋ ਗਈ ਤੇ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।
ਸਵੇਰੇ 11:30 ਵਜੇ ਟੋਰਾਂਟੋ ਪੁਲਿਸ ਨੂੰ ਪ੍ਰਿੰਸ ਐਡਵਰਡ ਡਰਾਈਵ ਤੇ ਡੰਡਸ ਸਟਰੀਟ ਉੱਤੇ ਸੱਦਿਆ ਗਿਆ। ਲੜਕੀ ਨੂੰ ਗੰਭੀਰ ਸੱਟਾਂ ਲੱਗੀਆਂ ਸਨ ਪਰ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਗਈ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਕਾਰਨ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਸਨ ਪਰ ਫਿਰ ਉਨ੍ਹਾਂ ਨੂੰ ਅਚਖੋਲ੍ਹ ਦਿੱਤਾ ਗਿਆ।