ਭਾਰਤ ਬੰਦ ਕਰਕੇ 25 ਦੇ ਕਰੀਬ ਰੇਲਗੱਡੀਆਂ ਅਸਰਅੰਦਾਜ਼: ਰੇਲਵੇ

ਨਵੀਂ ਦਿੱਲੀ,

ਕਿਸਾਨ ਯੂਨੀਅਨਾਂ ਵੱਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਕਰਕੇ 25 ਦੇ ਕਰੀਬ ਰੇਲਗੱਡੀਆਂ ਅਸਰਅੰਦਾਜ਼ ਹੋਈਆਂ ਹਨ। ਉੱਤਰ ਰੇਲਵੇ ਦੇ ਤਰਜਮਾਨ ਨੇ ਕਿਹਾ ਕਿ ਦਿੱਲੀ, ਅੰਬਾਲਾ ਤੇ ਫ਼ਿਰੋਜ਼ਪੁਰ ਡਿਵੀਜ਼ਨਾਂ ਵਿੱਚ 20 ਤੋਂ ਵੱਧ ਥਾਵਾਂ ’ਤੇ ਕਿਸਾਨਾਂ ਵੱਲੋਂ ਜਾਮ ਲਾੲੇ ਜਾਣ ਦੀਆਂ ਰਿਪੋਰਟਾਂ ਹਨ। ਅਧਿਕਾਰੀਆਂ ਨੇ ਕਿਹਾ ਕਿ ਦਿੱਲੀ-ਅੰਮ੍ਰਿਤਸਰ ਸ਼ਾਨੇ ਪੰਜਾਬ, ਨਵੀਂ ਦਿੱਲੀ-ਮੋਗਾ ਐਕਸਪ੍ਰੈੱਸ, ਪੁਰਾਣੀ ਦਿੱਲੀ-ਪੇਹਾਜੋਤ ਐਕਸਪ੍ਰੈੱਸ, ਦਿੱਲੀ-ਕੱਟੜਾ ਵੰਦੇ ਵਾਤਰਮ ਐਕਸਪ੍ਰੈੱਸ ਤੇ ਅੰਮ੍ਰਿਤਸਰ ਸ਼ਤਾਬਦੀ ਸਮੇਤ ਕੁਝ ਹੋਰ ਰੇਲਗੱਡੀਆਂ ਅਸਰਅੰਦਾਜ਼ ਹੋਈਆਂ ਹਨ।