ਕੈਨੇਡਾ ਕੈਥੋਲਿਕ ਬਿਸ਼ਪ ਨੇ ਮੂਲ ਨਿਵਾਸੀ ਭਾਈਚਾਰੇ ਤੋਂ ਮੰਗੀ ਮੁਆਫੀ ਰੈਜ਼ੀਡੈਂਸ਼ੀਅਲ ਸਕੂਲਾਂ ‘ਚ ਭਾਈਚਾਰੇ ਨਾਲ ਹੋਈਆਂ ਵਧੀਕੀਆਂ ਦਾ ਮਾਮਲਾ

ਲੰਮੀ ਸੰਕੋਚ ਤੋਂ ਬਾਅਦ ਕੈਨੇਡਾ ਦੇ ਕੈਥੋਲਿਕ ਬਿਸ਼ਪ ਨੇ ਰੈਜ਼ੀਡੈਂਸ਼ੀਅਲ ਸਕੂਲਾਂ ‘ਚ ਮੂਲਨਿਵਾਸੀ ਬੱਚਿਆਂ ਨਾਲ ਹੋਈਆਂ ਵਧੀਕੀਆਂ ਸੰਬੰਧੀ ਭਾਈਚਾਰੇ ਤੋਂ ਮਾਫ਼ੀ ਮੰਗ ਲਈ ਹੈ। ਬਿਸ਼ਪ ਵੱਲੋਂ ਇੱਕ ਸਫੇ ‘ਤੇ ਇਹਨਾਂ ਘਟਨਾਵਾਂ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਹੈ ਕਿ ਰੈਜ਼ੀਡੈਂਸ਼ੀਅਲ ਸਕੂਲਾਂ ‘ਚ ਮੂਲ ਨਿਵਾਸੀ ਬੱਚਿਆਂ ਨਾਲ ਹੋਈਆਂ ਵਧੀਕੀਆਂ ਨੂੰ ਉਹ ਸਵਿਕਾਰ ਕਰਦੇ ਹਨ। ਉਹਨਾਂ ਕਿਹਾ ਹੈ ਕਿ ਕੁਝ ਕੈਥੋਲਿਕ ਲੋਕਾਂ ਵੱਲੋਂ ਮੂਲ ਨਿਵਾਸੀ ਭਾਈਚਾਰੇ ਨਾਲ ਭਾਵਨਾਤਮਕ, ਮਨੋਵਿਗਿਆਨਕ ਅਤੇ ਸਰੀਰਕ ਤੌਰ ‘ਤੇ ਹੋਈਆਂ ਵਧੀਕੀਆਂ ਨੂੰ ਉਹ ਸਵਿਕਾਰ ਕਰਦੇ ਹਨ। ਉਹਨਾਂ ਇਹ ਵੀ ਮੰਨਿਆ ਕਿ ਮੂਲ ਨਿਵਾਸੀ ਭਾਈਚਾਰੇ ਨਾਲ ਇਤਿਹਾਸ ‘ਚ ਵੀ ਵਧੀਕੀਆਂ ਹੋਈਆਂ ਅਤੇ ਅੱਜ ਵੀ ਜਾਰੀ ਹਨ । ਦੱਸਣਯੋਗ ਹੈ ਕਿ ਕੈਨੇਡੀਅਨ ਕੈਥੋਲਿਕ ਬਿਸ਼ਪ ਵੱਲੋਂ ਇਹ ਮੁਆਫੀ ਮੂਲ ਨਿਵਾਸੀ ਭਾਈਚਾਰੇ ਦੇ ਆਗੂ ਦੀ ਫਰਾਂਸ ਦੇ ਬਿਸ਼ਪ ਨਾਲ ਵੇਟੀਕਨ ‘ਚ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਮੰਗੀ ਗਈ ਹੈ।