ਭਿਆਨਕ ਸੜਕ ਹਾਦਸੇ ‘ਚ 2 ਦੀ ਮੌਤ

ਸ਼ਨੀਵਾਰ ਤੜੵਕੇ ਬਰੈਂਪਟਨ ‘ਚ ਸਟੀਲ ਐਂਡ ਬਰੈਮਲੀ ਰੋਡ ‘ਤੇ ਵਾਪਰੇ ਭਿਆਨਕ ਸੜਕ ਹਾਦਸੇ ‘ਚ 2 ਵਿਅਕਤੀਆਂ ਦੀ ਮੌਤ ਅਤੇ ਹੋਰਨਾ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ ਇੱਕ ਸੈਮੀ ਟਰੱਕ ਅਤੇ ਕਰਾਈਸਲਰ ਉਪਰੋਕਤ ਚੌਂਕ ‘ਚ ਆਪਸ ‘ਚ ਟਕਰਾ ਗਏ। ਹਾਦਸੇ ਦਾ ਕਾਰਨ ਇਹਨਾਂ ‘ਚੋਂ ਇੱਕ ਵਹੀਕਲ ਵੱਲੋਂ ਲਾਲ ਬੱਤੀ ਲੰਘਣਾਂ ਹੈ। ਟੱਕਰ ਐਨੀ ਭਿਆਨਕ ਸੀ ਕਿ ਕਾਰ ਦੇ ਦੂਰ ਦੂਰ ਖਰਪੱਚੇ ਉੱਡ ਗਏ।