ਪ੍ਰਯਾਗਰਾਜ,
ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਮਹੰਤ ਨਰਿੰਦਰ ਗਿਰੀ ਦੇ ਕਥਿਤ ਖ਼ੁਦਕੁਸ਼ੀ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਆਨੰਦ ਗਿਰੀ, ਆਦਿਆ ਪ੍ਰਸਾਦ ਤਿਵਾੜੀ ਅਤੇ ਸੰਦੀਪ ਤਿਵਾੜੀ ਨੂੰ ਸੱਤ ਦਿਨਾਂ ਲਈ ਹਿਰਾਸਤ ਵਿੱਚ ਲੈ ਲਿਆ ਹੈ। ਨੈਨੀ ਸੈਂਟਰਲ ਜੇਲ੍ਹ ਦੇ ਸੀਨੀਅਰ ਸੁਪਰਡੈਂਟ ਪੀਐੱਨ ਪਾਂਡੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੁੱਖ ਨਿਆਇਕ ਮੈਜਿਸਟ੍ਰੇਟ ਪ੍ਰਯਾਗਰਾਜ ਨੇ ਆਨੰਦ ਗਿਰੀ, ਆਦਿਆ ਪ੍ਰਸਾਦ ਤਿਵਾੜੀ ਅਤੇ ਸੰਦੀਪ ਤਿਵਾੜੀ ਨੂੰ ਸੱਤ ਦਿਨਾਂ ਦੀ ਸੀਬੀਆਈ ਹਿਰਾਸਤ ਵਿੱਚ ਭੇਜਣ ਦੇ ਆਦੇਸ਼ ਦਿੱਤੇ ਸਨ। ਉਨ੍ਹਾਂ ਨੂੰ ਮੰਗਲਵਾਰ ਸਵੇਰੇ 9 ਵਜੇ ਸੀਬੀਆਈ ਨੂੰ ਭੇਜਿਆ ਗਿਆ।