ਮਿਡਲਸੈਕਸ, ਓਨਟਾਰੀਓ : ਪੁਲਿਸ ਦੇ ਭਾਰੀ ਮਾਤਰਾ ਵਿੱਚ ਹਾਜ਼ਰ ਰਹਿਣ ਕਾਰਨ ਬਰੋਹਡੇਲ ਐਵਨਿਊ ਵਿੱਚ ਸੱਭ ਕੁੱਝ ਸ਼ਾਂਤ ਰਿਹਾ ਪਰ ਹੁਰੌਨ ਤੇ ਰਿਚਮੰਡ ਸਟਰੀਟਸ ਉੱਤੇ ਵੀਕੈਂਡ ਉੱਤੇ ਇੱਕਠੇ ਹੋਏ ਨੌਜਵਾਨਾਂ ਨੂੰ ਜੁਰਮਾਨੇ ਵੀ ਕੀਤੇ ਗਏ ਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ।
ਸੋਮਵਾਰ ਨੂੰ ਮੀਡੀਆ ਨੂੰ ਵਰਚੂਅਲੀ ਬ੍ਰੀਫਿੰਗ ਦਿੰਦਿਆਂ ਲੰਡਨ ਦੇ ਮੇਅਰ ਐਡ ਹੋਲਡਰ ਨੇ ਆਖਿਆ ਕਿ ਸ਼ਨਿੱਚਰਵਾਰ ਤੇ ਐਤਵਾਰ ਨੂੰ ਬਾਇਲਾਅ ਅਧਿਕਾਰੀਆਂ ਨੂੰ ਰੌਲੇ ਰੱਪੇ ਸਬੰਧੀ 24 ਸਿ਼ਕਾਇਤਾਂ ਮਿਲੀਆਂ।ਕਈ ਥਾਂਵਾਂ ਉੱਤੇ ਨੌਜਵਾਨਾਂ ਵੱਲੋਂ ਹੋਮ ਕਮਿੰਗ ਪਾਰਟੀਆਂ ਦਿੱਤੀਆਂ ਗਈਆਂ। ਇਸ ਦੌਰਾਨ ਕਈਆਂ ਥਾਂਵਾਂ ਉੱਤੇ ਤਾਂ ਭੀੜ ਇੱਕਠੀ ਹੋਣ ਦੀ ਸਿ਼ਕਾਇਤ ਵੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਬਾਇਲਾਅ ਅਧਿਕਾਰੀਆਂ ਨੇ ਰੌਲਾ ਪਾਉਣ, ਪਾਰਟੀਆਂ ਵਿੱਚ ਹੁੜਦੰਗ ਮਚਾਉਣ ਤੇ ਜਨਤਕ ਤੌਰ ਉੱਤੇ ਪਿਸ਼ਾਬ ਕਰਨ ਲਈ ਦਰਜਨਾਂ ਲੋਕਾਂ ਨੂੰ ਜੁਰਮਾਨੇ ਕੀਤੇ। ਇੱਕ ਪੀਸ ਆਫੀਸਰ ਉੱਤੇ ਹਮਲਾ ਕਰਨ ਲਈ ਲੰਡਨ ਦੇ 21 ਸਾਲਾ ਵਿਅਕਤੀ ਨੂੰ ਵੀ ਚਾਰਜ ਕੀਤਾ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਸ਼ਨਿੱਚਰਵਾਰ ਨੂੰ 11:40 ਉੱਤੇ ਹੁਰੌਨ ਤੇ ਰਿਚਮੰਡ ਏਰੀਆ ਵਿੱਚ ਇੱਕ ਵਿਅਕਤੀ ਨੂੰ ਪੁਲਿਸ ਕਰੂਜ਼ਰ ਉੱਤੇ ਪਿਸ਼ਾਬ ਕਰਦਿਆਂ ਵੇਖਿਆ ਗਿਆ ਤੇ ਇਸ ਤੋਂ ਬਾਅਦ ਇੱਕ ਅਧਿਕਾਰੀ ਨੇ ਸਬੰਧਤ ਵਿਅਕਤੀ ਨੂੰ ਦੱਸਿਆ ਕਿ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ, ਇਸ ਉੱਤੇ ਨਸੇ਼ ਵਿੱਚ ਧੁੱਤ ਉਸ ਵਿਅਕਤੀ ਨੇ ਪੁਲਿਸ ਅਧਿਕਾਰੀ ਉੱਤੇ ਹਮਲਾ ਕਰ ਦਿੱਤਾ।ਇਸ ਤੋਂ ਇਲਾਵਾ ਮਿਡਲਸੈਕਸ-ਲੰਡਨ ਹੈਲਥ ਯੂਨਿਟਸ ਦੇ ਸੈਕਸ਼ਨ 22 ਆਰਡਰਜ਼ ਤਹਿਤ ਭੀੜ ਦੇ ਆਕਾਰ ਸਬੰਧੀ ਜਾਰੀ ਹਦਾਇਤਾਂ ਦੀ ਉਲੰਘਣਾਂ ਕਰਨ ਵਾਲਿਆਂ ਨੂੰ ਅਜੇ ਹੋਰ ਜੁਰਮਾਨੇ ਕੀਤੇ ਜਾਣੇ ਬਾਕੀ ਹਨ।
ਟੋਰਾਂਟੋ/ਜੀਟੀਏ ਹੋਮਕਮਿੰਗ ਪਾਰਟੀਆਂ ਦੌਰਾਨ ਨਿਯਮਾਂ ਦੀ ਉਲੰਘਣਾਂ ਕਰਨ ਵਾਲਿਆਂ ਨੂੰ ਕੀਤੇ ਗਏ ਜੁਰਮਾਨੇ, ਇੱਕ ਗ੍ਰਿਫਤਾਰ
