ਕਦੋਂ ਹੈ ਰੱਖੜੀ? ਜਾਣੋ ਤਰੀਕ, ਮਹੱਤਵ ਤੇ ਰੱਖੜੀ ਬੰਨ੍ਹਣ ਦਾ ਸ਼ੁੱਭ ਮਹੂਰਤ

ਕਦੋਂ ਹੈ ਰੱਖੜੀ? ਜਾਣੋ ਤਰੀਕ, ਮਹੱਤਵ ਤੇ ਰੱਖੜੀ ਬੰਨ੍ਹਣ ਦਾ ਸ਼ੁੱਭ ਮਹੂਰਤ

Raksha Bandhan 2021 Date : ਰੱਖੜੀ ਵਾਲੇ ਦਿਨ ਦਾ ਇੰਤਜ਼ਾਰ ਭਰਾ-ਭੈਣ ਨੂੰ ਹੁੰਦਾ ਹੈ। ਪਿਆਰ ਤੇ ਨੋਕ-ਝੋਕ, ਤੋਹਫ਼ੇ, ਮਠਿਆਈ ਤੇ ਨਾ ਜਾਣੇ ਕੀ-ਕੀ…ਕਾਫੀ ਪਹਿਲਾਂ ਤੋਂ ਹੀ ਇਸ ਦਿਨ ਬਾਰੇ ਲੋਕ ਪਲਾਨਿੰਗ ਸ਼ੁਰੂ ਕਰ ਦਿੰਦੇ ਹਨ। ਹਰ ਸਾਲ ਰੱਖੜੀ ਦਾ ਤਿਉਹਾਰ ਸਾਵਣ ਮਹੀਨੇ ਦੀ ਪੁੰਨਿਆ ਤਿਥੀ ਨੂੰ ਮਨਾਇਆ ਜਾਂਦਾ ਹੈ।

ਕਦੋਂ ਹੈ ਰੱਖੜੀ

ਇਸ ਦਿਨ ਭੈਣਾਂ ਬੜੇ ਪਿਆਰ ਨਾਲ ਭਰਾ ਦੇ ਗੁੱਟ ‘ਤੇ ਰੱਖੜੀ ਬੰਨ੍ਹਦੀਆਂ ਹਨ। ਇਸ ਸਾਲ ਰੱਖੜੀ ਦਾ ਪੁਰਬ 22 ਅਗਸਤ, ਐਤਵਾਰ ਨੂੰ ਹੈ। ਇਸ ਸਾਲ ਪੁੰਨਿਆ ਤਿਥੀ 21 ਅਗਸਤ ਸ਼ਾਮ ਤੋਂ ਸ਼ੁਰੂ ਹੋਵੇਗੀ ਤੇ 22 ਅਗਸਤ ਨੂੰ ਸੂਰਜ ਚੜ੍ਹਨ ‘ਤੇ ਪੁੰਨਿਆ ਰਹੇਗੀ। ਇਸ ਲਈ 22 ਅਗਸਤ ਨੂੰ ਰੱਖੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾਵੇਗਾ।

ਰੱਖੜੀ 2021 : ਰੱਖੜੀ ਬੰਨ੍ਹਣ ਦਾ ਸ਼ੁੱਭ ਮਹੂਰਤ

ਸ਼ੁੱਭ ਸਮਾਂ : 22 ਅਗਸਤ ਐਤਵਾਰ ਸਵੇਰੇ 5.50 ਵਜੇ ਤੋਂ ਸ਼ਾਮ 6.03 ਵਜੇ ਤਕ।
ਰੱਖੜੀ ਲਈ ਦੁਪਹਿਰ ਦਾ ਉੱਤਮ ਸਮਾਂ : 1.44 ਵਜੇ ਤੋਂ 4.23 ਵਜੇ ਤਕ।

ਇੰਝ ਬੰਨ੍ਹੋਂ ਰੱਖੜੀ

ਰੱਖੜੀ ਦੀ ਥਾਲੀ ਸਜਾਓ। ਉਸ ਵਿਚ ਕੁੰਮਕੁਮ, ਮੌਲੀ, ਚੌਲ, ਦੀਵਾ, ਮਠਿਆਈ ਤੇ ਰੱਖੜੀ ਰੱਖੋ। ਭਰਾ ਨੂੰ ਤਿਲਕ ਲਗਾ ਕੇ ਉਸ ਦੇ ਸੱਜੇ ਗੁੱਟ ‘ਤੇ ਰੱਖਿਆ ਸੂਤਰ ਬੰਨ੍ਹੋਂ। ਭਰਾ ਦੀ ਆਰਤੀ ਉਤਾਰੋ। ਉਸ ਨੂੰ ਮਠਿਆਈ ਖੁਆਓ। ਰੱਖੜੀ ਬੰਨ੍ਹ ਤੋਂ ਬਾਅਦ ਭਰਾ ਨੂੰ ਇੱਛਾ ਤੇ ਸਮਰੱਥਾ ਅਨੁਸਾਰ ਭੈਣਾਂ ਨੂੰ ਭੇਟ ਦੇਣੀ ਚਾਹੀਦੀ ਹੈ।
Lifestyle