ਟੋਰਾਂਟੋ/ਜੀਟੀਏ ਪਿੱਕਰਿੰਗ ਵਿੱਚ ਚੱਲੀ ਗੋਲੀ, ਇੱਕ ਹਲਾਕ

ਪਿੱਕਰਿੰਗ  : ਪਿੱਕਰਿੰਗ ਵਿੱਚ ਟਾਊਨਹਾਊਸ ਕਾਂਪਲੈਕਸ ਵਿੱਚ ਰਾਤੀਂ ਹੋਈ ਸ਼ੂਟਿੰਗ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਇਸ ਮਾਮਲੇ ਦੀ ਜਾਂਚ ਹੋਮੀਸਾਈਡ ਯੂਨਿਟ ਵੱਲੋਂ ਕੀਤੀ ਜਾ ਰਹੀ ਹੈ।
ਸੋਮਵਾਰ ਰਾਤ 11:30 ਵਜੇ ਦੇ ਨੇੜੇ ਤੇੜੇ ਚਲਾਈਆਂ ਗਈਆਂ ਗੋਲੀਆਂ ਬਾਰੇ ਡਰੈਗਨਫਲਾਈ ਐਵਨਿਊ ਨੇੜੇ ਟੌਂਟਨ ਰੋਡ ਤੇ ਵ੍ਹਾਈਟਸ ਰੋਡ ਉੱਤੇ ਸਥਿਤ ਇੱਕ ਘਰ ਉੱਤੇ ਚਲਾਈਆਂ ਗਈਆਂ ਗੋਲੀਆਂ ਦੀਆਂ ਰਿਪੋਰਟਾਂ ਮਿਲਣ ਤੋਂ ਬਾਅਦ ਦਰਹਾਮ ਪੁਲਿਸ ਮੌਕੇ ਉੱਤੇ ਪਹੁੰਚੀ।
ਪੁਲਿਸ ਨੇ ਇੱਕ ਨੌਜਵਾਨ ਸਮੇਤ ਦੋ ਮਸ਼ਕੂਕਾਂ ਨੂੰ ਹਿਰਾਸਤ ਵਿੱਚ ਲਿਆ ਹੈ ਪਰ ਉਨ੍ਹਾਂ ਉੱਤੇ ਕੋਈ ਚਾਰਜਿਜ਼ ਨਹੀਂ ਲਾਏ ਗਏ। ਪੁਲਿਸ ਨੇ ਦੱਸਿਆ ਕਿ ਹਾਲ ਦੀ ਘੜੀ ਕੋਈ ਹੋਰ ਵਿਅਕਤੀ ਸ਼ੱਕ ਦੇ ਘੇਰੇ ਵਿੱਚ ਨਹੀਂ ਹੈ।