ਪੱਛਮੀ ਕੈਨੇਡਾ ’ਚ ਕ੍ਰੇਨ ਡਿੱਗਣ ਨਾਲ ਕਈ ਲੋਕਾਂ ਦੀ ਮੌਤ, ਜਾਣੋ ਕਿਵੇਂ ਹੋਇਆ ਹਾਦਸਾ

ਪੱਛਮੀ ਕੈਨੇਡਾ ’ਚ ਕ੍ਰੇਨ ਡਿੱਗਣ ਨਾਲ ਕਈ ਲੋਕਾਂ ਦੀ ਮੌਤ, ਜਾਣੋ ਕਿਵੇਂ ਹੋਇਆ ਹਾਦਸਾ

ਰਾਇਟਰਜ਼ : ਬ੍ਰਿਟਿਸ਼ ਕੋਲੰਬੀਆ ਦੇ ਕੇਲੋਨਾ ਵਿਚ ਨਿਰਮਾਣ ਅਧੀਨ ਇਕ ਅਸਮਾਨ ਛੂੰਹਦੀ ਇਮਾਰਤ ਨਾਲ ਜੁਡ਼ੀ ਇਕ ਕ੍ਰੇਨ ਸੋਮਵਾਰ ਨੂੰ ਡਿੱਗ ਗਈ, ਜਿਸ ਨਾਲ ਕਈ ਲੋਕਾਂ ਦੀ ਮੌਤ ਹੋ ਗਈ। ਇਸ ਦੀ ਜਾਣਕਾਰੀ ਪੁਲਿਸ ਨੇ ਦਿੱਤੀ। ਦੱਸ ਦੇਈਏ ਕਿ ਬ੍ਰਿਟਿਸ਼ ਕੋਲੰਬੀਆ ਦੇ ਕੇਲੋਨਾ ਦੀ ਇਹ ਵੱਡਅਕਾਰੀ ਇਮਾਰਤ ਦਾ ਨਿਰਮਾਣ ਚੱਲ ਰਿਹਾ ਸੀ। ਜਿਸ ਦੇ ਨਿਰਮਾਣਅਧੀਨ ਕੰਮਾਂ ਵਿਚ ਲੱਗੀ ਇਕ ਭਾਰੀ ਭਰਕਮ ਕ੍ਰੇਨ ਅਚਾਨਕ ਹੀ ਸੋਮਵਾਰ ਨੂੰ ਡਿੱਗੀ ਗਈ ਜਿਸ ਨਾਲ ਇਮਾਰਤ ਦੇ ਕੰਮ ਵਿਚ ਲੱਗੇ ਮਜ਼ਦੂਰਾਂ ਅਤੇ ਕੁਝ ਹੋਰ ਲੋਕਾਂ ਦੀ ਜਾਨ ਚਲੀ ਗਈ। ਯਕੀਨਨ ਇਹ ਮਾਮਲਾ ਦਿਲ ਦਹਿਲਾਉਣ ਵਾਲਾ ਹੈ। ਇਸ ਅਚਾਨਕ ਵਾਪਰੀ ਦੁਰਘਟਨਾ ਵਿਚ ਕ੍ਰੇਨ ਨਾਲ ਜੁਡ਼ੀ ਇਮਾਰਤ ਦੇ ਨਾਲ ਨਾਲ ਹੋਰ ਕਈ ਨਾਲ ਲਗਦੀਆਂ ਇਮਾਰਤਾਂ ਵੀ ਨੁਕਸਾਨੀਆਂ ਗਈਆਂ ਹਨ। ਤੁਹਾਨੂੰ ਦੱਸ ਦੇਈਏ ਕਿ ਵੱਡ ਅਕਾਰੀ ਇਮਾਰਤ ਦੇ ਨਿਰਮਾਣਅਧੀਨ ਕਾਰਜਾਂ ਵਿਚ ਲੱਗੀ ਕ੍ਰੇਨ ਜਦੋਂ ਇਮਾਰਤ ’ਤੇ ਡਿੱਗੀ ਤਾਂ ਹੋਰ ਇਮਾਰਤਾਂ ਵੀ ਹਿੱਲ ਗਈ। ਇਸ ਦੁਰਘਟਨਾ ਤੋਂ ਬਾਅਦ ਹੀ ਪੂਰਾ ਖੇਤਰ ਅਸਥਿਰ ਅਤੇ ਅਸੁਰੱਖਿਅਤ ਬਣਿਆ ਹੋਇਆ ਹੈ।
ਦੁਰਘਟਨਾ ਨੂੰ ਲੈ ਕੇ ਕੀ ਕਹਿਣਾ ਹੈ ਪੁਲਿਸ ਦਾ
ਨਿਊਜ਼ ਸੰਮੇਲਨ ਦੇ ਇਕ ਵੀਡੀਓ ਮੁਤਾਬਕ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਇੰਸਪੈਕਟਰ ਏਡਮ ਮੈਕੀਨਟੋਸ਼ ਨੇ ਕੇਲੋਨਾ ਵਿਚ ਪੱਤਰਕਾਰਾਂ ਨੂੰ ਪੂਰੀ ਘਟਨਾ ਬਾਰੇ ਦੱਸਿਆ। ਪੁਲਿਸ ਇੰਸਪੈਕਟਰ ਨੇ ਦੁਰਘਟਨਾ ਵਿਚ ਮਾਰੇ ਗਏ ਵਿਅਕਤੀਆਂ ਬਾਰੇ ਕੋਈ ਵੀ ਜਾਣਕਾਰੀ ਨਾ ਦਿੰਦੇ ਹੋਏ ਕਿਹਾ ਕਿ ਸਾਰੇ ਵਿਅਕਤੀਆਂ ਦੀ ਠੀਕ ਤਰ੍ਹਾਂ ਪਛਾਣ ਨਹੀਂ ਹੋ ਸਕੀ।
Canada