ਟੋਰਾਂਟੋ : ਕੈਨੇਡਾ ਦੇ ਬਿਸ਼ਪਸ ਨੇ ਸੋਮਵਾਰ ਨੂੰ ਰੈਜ਼ੀਡੈਂਸ਼ੀਅਲ ਸਕੂਲ ਸਰਵਾਈਵਰਜ਼, ਉਨ੍ਹਾਂ ਦੇ ਪਰਿਵਾਰਾਂ ਤੇ ਦੇਸ਼ ਭਰ ਵਿੱਚ ਉਨ੍ਹਾਂ ਦੀਆਂ ਕਮਿਊਨਿਟੀਜ਼ ਲਈ ਰੀਕੌਂਸੀਲੀਏਸ਼ਨ ਪੋ੍ਰਜੈਕਟ ਵਿੱਚ ਮਦਦ ਵਾਸਤੇ 30 ਮਿਲੀਅਨ ਡਾਲਰ ਦੇਣ ਦਾ ਤਹੱਈਆ ਪ੍ਰਗਟਾਇਆ ਹੈ।
ਕੈਨੇਡੀਅਨ ਕਾਨਫਰੰਸ ਆਫ ਕੈਥੋਲਿਕ ਬਿਸ਼ਪਸ (ਸੀਸੀਸੀਬੀ) ਨੇ ਇੱਕ ਨਿਊਜ਼ ਰਲੀਜ਼ ਜਾਰੀ ਕਰਕੇ ਆਖਿਆ ਕਿ ਉਹ ਪੰਜ ਸਾਲਾਂ ਵਿੱਚ ਇਹ ਰਕਮ ਜਾਰੀ ਕਰਨ ਲਈ ਤਿਆਰ ਹਨ। ਅਜਿਹਾ ਉਹ ਲੋਕਲ ਪੱਧਰ ਉੱਤੇ ਪਹਿਲਕਦਮੀਆਂ ਨੂੰ ਫੰਡ ਕਰਕੇ ਕਰਨਗੇ। ਕੈਨੇਡਾ ਭਰ ਵਿੱਚ ਪਾਦਰੀਆਂ ਨੂੰ ਆਪਣੇ ਇਲਾਕੇ ਤੋਂ ਇਸ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਤੇ ਪੈਸੇ ਜੁਟਾਉਣ ਦੀਆਂ ਕੋਸਿ਼ਸ਼ਾਂ ਨੂੰ ਤੇਜ਼ ਕਰ ਦਿੱਤਾ ਗਿਆ ਹੈ।
ਸੀਸੀਸੀਬੀ ਦੇ ਪ੍ਰਧਾਨ ਰੇਅਮੰਡ ਪੌਇਸਨ ਨੇ ਆਖਿਆ ਕਿ ਉਹ ਆਸ ਕਰਦੇ ਹਨ ਕਿ ਇਹ ਫੰਡ ਅਰਥਭਰਪੂਰ ਪ੍ਰੋਜੈਕਟਾਂ ਉੱਤੇ ਖਰਚ ਕੀਤੇ ਜਾਣਗੇ ਅਤੇ ਰੈਜ਼ੀਡੈਂਸ਼ੀਅਲ ਸਕੂਲ ਸਿਸਟਮ ਕਾਰਨ ਜਿਨ੍ਹਾਂ ਨੂੰ ਟਰੌਮਾ ਹੋਇਆ ਹੈ ਉਨ੍ਹਾਂ ਦੀ ਮਦਦ ਕੀਤੀ ਜਾਵੇਗੀ।ਉਨ੍ਹਾਂ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਕੈਨੇਡਾ ਦੇ ਰੈਜ਼ੀਡੈਂਸ਼ੀਅਲ ਸਕੂਲਜ਼ ਵਿੱਚ ਹੋਈ ਇਸ ਤਰ੍ਹਾਂ ਦੀ ਤ੍ਰਾਸਦੀ ਤੋਂ ਬਾਅਦ ਯੂਨੀਵਰਸਲ ਤੌਰ ਉੱਤੇ ਇਹ ਆਮ ਰਾਇ ਹੈ ਕਿ ਇਸ ਤਰ੍ਹਾਂ ਦੇ ਮੁੱਦੇ ਨੂੰ ਠੋਸ ਢੰਗ ਨਾਲ ਸੁਲਝਾਏ ਜਾਣ ਦੀ ਲੋੜ ਹੈ। ਇਸ ਤਰ੍ਹਾਂ ਦੇ ਪੋ੍ਰਗਰਾਮ ਨਾਲ ਰੈਜ਼ੀਡੈਂਸ਼ੀਅਲ ਸਕੂਲ ਦੇ ਸਰਵਾਈਵਰਜ਼ ਤੇ ਉਨ੍ਹਾਂ ਦੀਆਂ ਕਮਿਊਨਿਟੀਜ਼ ਦੀਆਂ ਜਿ਼ੰਦਗੀਆਂ ਸੁਧਾਰਨ ਵਿੱਚ ਮਦਦ ਮਿਲੇਗੀ।
ਇੱਥੇ ਦੱਸਣਾ ਬਣਦਾ ਹੈ ਕਿ ਫੈਡਰਲ ਪੱਧਰ ਉੱਤੇ ਫੰਡ ਹਾਸਲ ਕਰਨ ਤੋਂ ਬਾਅਦ 139 ਰੈਜ਼ੀਡੈਂਸ਼ੀਅਲ ਸਕੂਲ ਅਜਿਹੇ ਸਨ ਜਿਹੜੇ ਕੈਨੇਡਾ ਵਿੱਚ 19ਵੀਂ ਸਦੀ ਦੇ ਅਖੀਰ ਤੋਂ ਲੈ ਕੇ 1996 ਦਰਮਿਆਨ ਚਲਾਏ ਗਏ। ਇਨ੍ਹਾਂ ਵਿੱਚੋਂ ਬਹੁਤੇ ਸਕੂਲਾਂ ਨੂੰ ਕੈਥੋਲਿਕ ਚਰਚ ਆਪਰੇਟ ਕਰਦੀ ਸੀ।
ਇੰਡੀਜੀਨਸ ਰੀਕੌਂਸੀਲਿਏਸ਼ਨ ਪੋ੍ਰਜੈਕਟਸ ਲਈ ਕੈਥੋਲਿਕ ਬਿਸ਼ਪਸ ਨੇ 30 ਮਿਲੀਅਨ ਡਾਲਰ ਦੇਣ ਦਾ ਪ੍ਰਗਟਾਇਆ ਤਹੱਈਆ
