ਲਹਿਰਾਗਾਗਾ: ਆਰਥਿਕ ਤੰਗੀ ਤੋਂ ਪ੍ਰੇਸ਼ਾਨ ਦਿਹਾੜੀਦਾਰ ਨੇ ਰੇਲ ਗੱਡੀ ਹੇਠ ਆ ਕੇ ਜਾਨ ਦਿੱਤੀ

ਲਹਿਰਾਗਾਗਾ 

ਲਹਿਰਾਗਾਗਾ ਛਾਜਲੀ ਰੇਲ ਲਿੰਕ ਦੇ ਵਿੱਚਕਾਰ ਨਾਂਦੇੜ ਐਕਸਪ੍ਰੈਸ ਅੱਗੇ ਆ ਕੇ ਦਿਹਾੜੀਦਾਰ ਮਜ਼ਦੂਰ ਨੇ ਖ਼ੁਦਕੁਸ਼ੀ ਕਰ ਲਈ। ਉਹ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਸੀ। ਰੇਲਵੇ ਪੁਲੀਸ ਦੇ ਥਾਣੇਦਾਰ ਗੁਰਤੇਜ ਸਿੰਘ ਨੇ ਦੱਸਿਆ ਕਿ ਪਛਾਣ 29 ਸਾਲ ਦੇ ਸੰਮੀ ਸਿੰਘ ਪੁੱਤਰ ਲੱੱਖਾ ਸਿੰਘ ਵਾਸੀ ਗੋਬਿੰਦਗੜ੍ਹ ਜੇਜੀਆਂ ਵਜੋਂ ਹੋਈ। ਮ੍ਰਿਤਕ ਦੇ ਪਿਤਾ ਲੱਖਾ ਸਿੰਘ ਨੇ ਦੱਸਿਆ ਕਿ ਉਹ ਅਜੇ ਕੁਆਰਾ ਸੀ ਅਤੇ ਘਰ ਦੀ ਆਰਥਿਕ ਸਥਿਤੀ ਕਮਜ਼ੋਰ ਹੋਣ ਕਰਕੇ ਪ੍ਰੇਸ਼ਾਨ ਰਹਿੰਦਾ ਸੀ।