ਕਾਂਗਰਸ ਸੰਕਟ ’ਚ: ਪੰਜਾਬ ਦੇ ਨਾਲ-ਨਾਲ ਛੱਤੀਗੜ੍ਹ ’ਚ ਵੀ ਕਲੇਸ਼, ਵਿਧਾਇਕ ਦਿੱਲੀ ਪੁੱਜੇ

ਨਵੀਂ ਦਿੱਲੀ 

ਪੰਜਾਬ ਵਿੱਚ ਸੰਕਟ ਕਾਂਗਰਸ ਦਾ ਸੰਕਟ ਹਾਲੇ ਮੁੱਕਿਆ ਨਹੀਂ ਤੇ ਛੱਤੀਸਗੜ੍ਹ ਦੇ ਕਈ ਕਾਂਗਰਸੀ ਵਿਧਾਇਕ ਪਾਰਟੀ ਇੰਚਾਰਜ ਪੀਐੱਲ ਨੂੰ ਮਿਲਣ ਲਈ ਦਿੱਲੀ ਪਹੁੰਚ ਗਏ ਹਨ। ਇਹ ਵਿਧਾਇਕ ਸ੍ਰੀ ਪੁਨੀਆ ਤੋਂ ਮੰਗ ਕਰ ਰਹੇ ਹਨ ਕਿ ਉਨ੍ਹਾਂ ਦੀ ਸ੍ਰੀ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਵਾਈ ਜਾਵੇ। ਸ੍ਰੀ ਗਾਂਧੀ ਦੇ ਰਾਜ ਦੌਰੇ ਤੋਂ ਪਹਿਲਾਂ ਮੁੱਖ ਮੰਤਰੀ ਭੁਪੇਸ਼ ਬਘੇਲ ਨਾਲ ਇਕਜੁਟਤਾ ਦਿਖਾਉਣ ਲਈ ਦਰਜਨ ਵਿਧਾਇਕ ਦਿੱਲੀ ਪਹੁੰਚੇ। ਵਿਧਾਇਕ ਕਹਿ ਰਹੇ ਸਨ ਕਿ ਉਹ ਰਾਹੁਲ ਗਾਂਧੀ ਨੂੰ ਉਨ੍ਹਾਂ ਦੇ ਹਲਕਿਆਂ ਦਾ ਦੌਰਾ ਕਰਨ ਦੀ ਬੇਨਤੀ ਕਰਨ ਆਏ ਹਨ। ਸ੍ਰੀ ਬਘੇਲ ਦੇ ਵਫ਼ਾਦਾਰਾਂ ਵਿੱਚੋਂ ਇੱਕ ਬ੍ਰਹਸਪਤੀ ਸਿੰਘ ਨੇ ਕਿਹਾ ਕਿ ਰਾਜ ਵਿੱਚ ਲੀਡਰਸ਼ਿਪ ਤਬਦੀਲੀ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਸਾਰੇ ਵਿਧਾਇਕ ਮੁੱਖ ਮੰਤਰੀ ਦੇ ਨਾਲ ਹਨ। ਰਾਜ ਵਿੱਚ ਮੁੱਖ ਮੰਤਰੀ ਤੇ ਸਿਹਤ ਮੰਤਰੀ ਟੀਐੱਸ ਸਿੰਹਦਿਓ ਨਾਲ 36 ਦਾ ਅੰਕੜਾ ਚੱਲ ਰਿਹਾ ਹੈ।