ਮੁੱਖ ਮੰਤਰੀ ਨੂੰ ਕਮਜ਼ੋਰ ਕਰਨ ਵਾਲਿਆਂ ਨੂੰ ਹਾਈ ਕਮਾਨ ਨੱਥ ਪਾਏ: ਜਾਖੜ ਦੀ ਸਿੱਧੂ ਪ੍ਰਤੀ ਨਾਰਾਜ਼ਗੀ

ਚੰਡੀਗੜ੍ਹ,

ਸੀਨੀਅਰ ਕਾਂਗਰਸੀ ਨੇਤਾ ਸੁਨੀਲ ਜਾਖੜ ਨੇ ਪਾਰਟੀ ਨੇਤਾ ਨਵਜੋਤ ਸਿੰਘ ’ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹ ਮੁੱਖ ਮੰਤਰੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਪਾਰਟੀ ਹਾਈ ਕਮਾਂਡ ਨੂੰ ਅਪੀਲ ਕੀਤੀ ਕਿ ਉਹ ਅਜਿਹਾ ਕਰਨ ਵਾਲੇ ਨੂੰ ਨੱਥ ਪਾਏ। ਉਨ੍ਹਾਂ ਨੇ ਟਵੀਟ ਕੀਤਾ: ‘ਬਹੁਤ ਹੋ ਗਿਆ। ਮੁੱਖ ਮੰਤਰੀ ਦੇ ਅਧਿਕਾਰ ਨੂੰ ਵਾਰ-ਵਾਰ ਚੁਣੌਤੀ ਦੇਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਅਜਿਹਾ ਕਰਨ ਵਾਲਿਆਂ ਨੂੰ ਹਾਈ ਕਮਾਨ ਨਕੇਲ ਪਾਏ।’