ਕੋਲਕਾਤਾ
ਪੱਛਮੀ ਬੰਗਾਲ ਦੀ ਭਬਾਨੀਪੁਰ ਵਿਧਾਨ ਸਭਾ ਸੀਟ ਲਈ ਜ਼ਿਮਨੀ ਚੋਣ ਲਈ ਵੋਟਿੰਗ ਜਾਰੀ ਹੈ ਤੇ ਸਵੇਰੇ 11 ਵਜੇ ਤਕ ਤਕਰੀਬਨ 21.7 ਫੀਸਦੀ ਮਤਦਾਨ ਦਰਜ ਕੀਤਾ ਗਿਆ। ਮੁੱਖ ਮੰਤਰੀ ਮਮਤਾ ਬੈਨਰਜੀ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੀ ਤਰਫੋਂ ਚੋਣ ਲੜ ਰਹੀ ਹੈ। ਚੋਣ ਕਮਿਸ਼ਨ ਦੇ ਸੂਤਰਾਂ ਨੇ ਦੱਸਿਆ ਕਿ ਮੁਰਸ਼ਿਦਾਬਾਦ ਜ਼ਿਲ੍ਹੇ ਦੀ ਸਮਸੇਰਗੰਜ ਅਤੇ ਜੰਗੀਪੁਰ ਸੀਟ ਲਈ ਵੋਟਿੰਗ ਸਖਤ ਸੁਰੱਖਿਆ ਦੇ ਵਿਚਕਾਰ ਸਵੇਰੇ 7 ਵਜੇ ਸ਼ੁਰੂ ਹੋਈ। ਇਨ੍ਹਾਂ ਤਿੰਨਾਂ ਸੀਟਾਂ ‘ਤੇ ਕੁੱਲ 6,97,164 ਵੋਟਰ ਹਨ। ਵੋਟਾਂ ਦੀ ਗਿਣਤੀ 2 ਅਕਤੂਬਰ ਨੂੰ ਕੀਤੀ ਜਾਵੇਗੀ। ਮੁੱਖ ਮੰਤਰੀ ਦੇ ਅਹੁਦੇ ’ਤੇ ਬਰਕਰਾਰ ਰਹਿਣ ਲਈ ਮਮਤਾ ਵਾਸਤੇ ਇਹ ਚੋਣ ਜਿੱਤਣੀ ਲਾਜ਼ਮੀ ਹੈ।