ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਵਜੋਂ ਐਡਵੋਕੇਟ ਸੰਦੀਪ ਮੌਦਗਿਲ ਦੇ ਨਾਂ ਦੀ ਸਿਫ਼ਾਰਸ਼

ਚੰਡੀਗੜ੍ਹ 

ਚੀਫ ਜਸਟਿਸ ਐੱਨਵੀ ਰਾਮੰਨਾ ਦੀ ਅਗਵਾਈ ਵਾਲੀ ਸੁਪਰੀਮ ਕੋਰਟ ਕੌਲਿਜੀਅਮ ਨੇ ਚਾਰ ਹਾਈ ਕੋਰਟਾਂ ਵਿੱਚ ਜੱਜਾਂ ਵਜੋਂ ਨਿਯੁਕਤੀ ਲਈ 16 ਨਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਵਿੱਚ ਐਡਵੋਕੇਟ ਸੰਦੀਪ ਮੌਦਗਿਲ ਦਾ ਨਾਂ ਸ਼ਾਮਲ ਹੈ, ਜਿਨ੍ਹਾਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਵਜੋਂ ਨਿਯੁਕਤੀ ਲਈ ਸਿਫਾਰਸ਼ ਕੀਤੀ ਗਈ ਹੈ। ਹੋਰ ਉੱਚ ਅਦਾਲਤਾਂ ਜਿੱਥੇ ਜੱਜਾਂ ਵਜੋਂ ਨਿਯੁਕਤੀਆਂ ਲਈ ਨਾਵਾਂ ਦੀ ਸਿਫਾਰਸ਼ ਕੀਤੀ ਗਈ ਹੈ ਉਨ੍ਹਾਂ ਵਿੱਚ ਉੜੀਸਾ, ਬੰਬੇ ਅਤੇ ਗੁਜਰਾਤ ਹਾਈ ਕੋਰਟ ਸ਼ਾਮਲ ਹਨ। ਇਹ ਫੈਸਲਾ 29 ਸਤੰਬਰ ਨੂੰ ਹੋਈ ਕੌਲਿਜੀਅਮ ਮੀਟਿੰਗ ਵਿੱਚ ਲਿਆ ਗਿਆ ਸੀ।