ਮੇਘਾਲਿਆ: ਬੱਸ ਨਦੀ ’ਚ ਡਿੱਗਣ ਕਾਰਨ 5 ਯਾਤਰੀਆਂ ਦੀ ਮੌਤ, 16 ਜ਼ਖ਼ਮੀ

ਸ਼ਿਲੌਂਗ 

ਮੇਘਾਲਿਆ ਰਾਜ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਦੇ ਅੱਜ ਤੜਕੇ ਰਿੰਗਦੀ ਨਦੀ ਵਿੱਚ ਡਿੱਗਣ ਕਾਰਨ ਘੱਟੋ ਘੱਟ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ 16 ਹੋਰ ਜ਼ਖਮੀ ਹੋ ਗਏ। ਬੱਸ ਪੂਰਬੀ ਗਾਰੋ ਪਹਾੜੀ ਜ਼ਿਲ੍ਹੇ ਦੇ ਨੋਂਗਚਰਾਮ ਵਿਖੇ ਰਿੰਗਦੀ ਨਦੀ ਵਿੱਚ ਉਸ ਸਮੇਂ ਡਿੱਗ ਗਈ ਜਦੋਂ ਇਹ ਤੁਰਾ ਤੋਂ ਰਾਜਧਾਨੀ ਸ਼ਿਲੌਂਗ ਜਾ ਰਹੀ ਸੀ।