ਮਾਸਕੋ:ਰੂਸ ਨੇ ਯੂਟਿਊਬ ਨੂੰ ਬਲੌਕ ਕਰਨ ਦੀ ਧਮਕੀ ਦਿੱਤੀ ਹੈ। ਦੱਸਣਯੋਗ ਹੈ ਕਿ ਯੂਟਿਊਬ ਨੇ ਰੂਸ ਦੇ ਸਰਕਾਰੀ ਬਰਾਡਕਾਸਟਰ ਆਰਟੀ ਦਾ ਜਰਮਨੀ ਭਾਸ਼ਾ ਵਾਲਾ ਚੈਨਲ ਆਪਣੀ ਸਾਈਟ ਤੋਂ ਹਟਾ ਦਿੱਤਾ ਸੀ। ਯੂਟਿਊਬ ਨੇ ਕਿਹਾ ਸੀ ਕਿ ਚੈਨਲ ਨੇ ਕੋਵਿਡ-19 ਬਾਰੇ ਗਲਤ ਜਾਣਕਾਰੀ ਫੈਲਾਈ ਹੈ। ਯੂਟਿਊਬ ਨੇ ਅੱਜ ਕਿਹਾ ਕਿ ਇਹ ਵੈਕਸੀਨ ਵਿਰੋਧੀ ਸਾਰਾ ਕੰਟੈਂਟ ਹਟਾ ਲਏਗੀ। ਰੂਸ ਨੇ ਨਾਲ ਹੀ ਕਿਹਾ ਕਿ ਉਹ ਵੀ ਜਰਮਨੀ ਦੇ ਮੀਡੀਆ ਵਿਰੁੱਧ ਕਾਰਵਾਈ ਕਰਨਗੇ ਤੇ ਯੂਟਿਊਬ ਵੱਲੋਂ ਲਾਈਆਂ ਪਾਬੰਦੀਆਂ ਹਟਾਈਆਂ ਜਾਣ।
ਰੂਸ ਵੱਲੋਂ ਯੂਟਿਊਬ ਨੂੰ ਬਲੌਕ ਕਰਨ ਦੀ ਚਿਤਾਵਨੀ
