ਟੋਰਾਂਟੋ: ਕੈਨੇਡਾ ਦੇ ਨੈਸ਼ਨਲ ਡੇਅ ਫੌਰ ਟਰੁੱਥ ਐਂਡ ਰੀਕੌਂਸੀਲੀਏਸ਼ਨ ਤੋਂ ਇੱਕ ਦਿਨ ਪਹਿਲਾਂ ਓਨਟਾਰੀਓ ਸਰਕਾਰ ਨੇ ਸਕੂਲਾਂ ਦੇ ਪਾਠਕ੍ਰਮ ਵਿੱਚ ਕੁੱਝ ਅਹਿਮ ਤਬਦੀਲੀਆਂ ਕਰਨ ਦਾ ਐਲਾਨ ਕੀਤਾ। ਇਸ ਤਹਿਤ ਅਗਲੇ ਦੋ ਸਾਲਾਂ ਵਿੱਚ ਪਹਿਲੀ ਕਲਾਸ ਤੋਂ ਤੀਜੀ ਕਲਾਸ ਤੱਕ ਰੈਜ਼ੀਡੈਂਸ਼ੀਅਲ ਸਕੂਲ ਸਿਸਟਮ ਦੀ ਜਾਣ-ਪਛਾਣ ਦੇ ਨਾਲ ਨਾਲ ਮੂਲਵਾਸੀਆਂ ਬਾਰੇ ਵੀ ਸਿੱਖਿਆ ਦਿੱਤੀ ਜਾਵੇਗੀ।
ਬੁੱਧਵਾਰ ਨੂੰ ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਨੇ ਆਖਿਆ ਕਿ ਸਤੰਬਰ 2023 ਤੱਕ ਪਹਿਲੀਆਂ ਤਿੰਨ ਕਲਾਸਾਂ ਦੇ ਸੋਸ਼ਲ ਸਟੱਡੀਜ਼ ਦੇ ਪਾਠਕ੍ਰਮ ਵਿੱਚ ਫਰਸਟ ਨੇਸ਼ਨਜ਼ ਦੇ ਲੋਕਾਂ ਬਾਰੇ ਜਾਣਕਾਰੀ ਦੇਣ ਲਈ ਲੈਸਨਜ਼ ਸ਼ਾਮਲ ਕੀਤੇ ਜਾਣਗੇ। ਇਸ ਵਿੱਚ ਹੇਠ ਲਿਖੇ ਲੈਸਨਜ਼ ਸ਼ਾਮਲ ਕੀਤੇ ਜਾਣਗੇ :
· ਫਰਸਟ ਨੇਸ਼ਨਜ਼, ਮੈਟਿਸ ਤੇ ਇਨੁਇਟ ਕਮਿਊਨਿਟੀਜ਼ ਐਂਡ ਨੇਸ਼ਨਜ਼ ਵਿੱਚ ਪਰਿਵਾਰਾਂ ਤੇ ਸੁਲ੍ਹਾ ਦੀ ਭੂਮਿਕਾ
· ਫਰਸਟ ਨੇਸ਼ਨਜ਼, ਮੈਟਿਸ ਤੇ ਇਨੁਇਟ ਇਤਿਹਾਸਕ ਤੇ ਸਮਕਾਲੀ ਸੱਚਾਈਆਂ
· ਮੂਲਵਾਸੀ ਲੋਕਾਂ ਦੇ ਆਪਸੀ ਸਬੰਧ ਤੇ ਜ਼ਮੀਨ ਨਾਲ ਉਨ੍ਹਾਂ ਦਾ ਰਿਸ਼ਤਾ
· ਰੈਜ਼ੀਡੈਂਸ਼ੀਅਲ ਸਕੂਲ ਸਿਸਟਮ ਤੇ ਪਛਾਣ, ਭਾਸ਼ਾ, ਸੱਭਿਆਚਾਰ ਤੇ ਕਮਿਊਨਿਟੀ ਕੁਨੈਕਸ਼ਨਜ਼ ਉੱਤੇ ਮੁੜ ਦਾਅਵੇਦਾਰੀ ਤੇ ਮੁੜਸੁਰਜੀਤੀਕਰਣ।
ਪ੍ਰੋਵਿੰਸ ਵੱਲੋਂ ਇਨੁਕਟਿਉਟ ਨੂੰ ਐਲੀਮੈਂਟਰੀ ਤੇ ਸੈਕੰਡਰੀ ਪੱਧਰਾਂ ਉੱਤੇ ਹਦਾਇਤਾਂ ਦੀ ਭਾਸ਼ਾ ਬਣਾਉਣ ਦੀ ਪੇਸ਼ਕਸ਼ ਵੀ ਕੀਤੀ ਜਾਵੇਗੀ। ਸਰਕਾਰ ਦਾ ਕਹਿਣਾ ਹੈ ਕਿ ਇਹ ਤਬਦੀਲੀਆਂ ਟਰੁੱਥ ਐਂਡ ਰੀਕੌਂਸੀਲਿਏਸ਼ਨ ਕਮਿਸ਼ਨਜ਼ ਦੀ ਕਾਲ ਟੂ ਐਕਟ ਦੀ ਪ੍ਰਤੀਕਿਰਿਆ ਵਜੋਂ ਕੀਤੀਆਂ ਜਾ ਰਹੀਆਂ ਹਨ ।
ਓਨਟਾਰੀਓ ਵਿੱਚ ਬੱਚਿਆਂ ਲਈ ਮੂਲਵਾਸੀਆਂ ਬਾਰੇ ਸਿੱਖਿਆ ਕੀਤੀ ਜਾਵੇਗੀ ਲਾਜ਼ਮੀ
