ਨਈ ਦਿੱਲੀ : ਮਹਾਤਮਾ ਗਾਂਧੀ ਜੈਅੰਤੀ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜਲ ਜੀਵਨ ਮਿਸ਼ਨ ਐਪ ਲਾਂਚ ਕੀਤਾ। ਇਸ ਦੌਰਾਨ ਉਨ੍ਹਾਂ ਜਲ ਜੀਵਨ ਕੋਸ਼ (ਰਾਸ਼ਟਰੀ ਜਲ ਕੋਸ਼) ਵੀ ਲਾਂਚ ਕੀਤਾ। ਉਨ੍ਹਾਂ ਇਸ ਦੌਰਾਨ ਜਲ ਜੀਵਨ ਮਿਸ਼ਨ ਦੇ ਲਾਭ ਪਾਤਰੀਆਂ ਨਾਲ ਗੱਲਬਾਤ ਵੀ ਕੀਤੀ। ਪੀਐੱਮ ਮੋਦੀ ਨੇ ਉੱਤਰ ਪ੍ਰਦੇਸ਼, ਤਾਮਿਲਨਾਡੂ, ਉੱਤਰਾਖੰਡ, ਮਨੀਪੁਰ ਤੇ ਗੁਜਰਾਤ ਸਮੇਤ ਦੇਸ਼ ਦੇ ਪੰਜ ਸੂਬਿਆਂ ‘ਚ ਜਲ ਜੀਵਨ ਮਿਸ਼ਨ (Jal Jeevan Mission) ਦੇ ਲਾਭ ਪਾਤਰੀਆਂ ਦੇ ਨਾਲ ਗੱਲਬਾਤ ਕੀਤੀ। ਪੀਐੱਮ ਮੋਦੀ ਨੇ ਇਸ ਦੌਰਾਨ ਪਾਣੀ ਕਮੇਟੀਆਂ ਤੇ ਗ੍ਰਾਮ ਪੰਚਾਇਤਾਂ ਨਾਲ ਵੀ ਰਾਬਤਾ ਕੀਤਾ।
ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਲ ਜੀਵਨ ਮਿਸ਼ਨ ਦਾ ਵਿਜ਼ਨ ਸਿਰਫ਼ ਲੋਕਾਂ ਤਕ ਪਾਣੀ ਪਹੁੰਚਾਉਣ ਦਾ ਹੀ ਨਹੀਂ ਹੈ। ਇਹ Decentralisation ਦਾ-ਵਿਕੇਂਦਰੀਕਰਨ ਦੀ ਵੀ ਬਹੁਤ ਵੱਡੀ Movement ਹੈ। ਇਹ Village Driven- Women Drive Movement ਹੈ। ਇਸ ਦਾ ਮੁੱਖ ਆਧਾਰ ਜਨ ਅੰਦੋਲਨ ਤੇ ਜਨ ਹਿੱਸੇਦਾਰੀ ਹੈ। ਪੀਐੱਮ ਮੋਦੀ ਨੇ ਕਿਹਾ ਕਿ ਗਾਂਧੀ ਜੀ ਕਹਿੰਦੇ ਸਨ ਕਿ ਗ੍ਰਾਮ ਸਵਰਾਜ ਦਾ ਅਸਲੀ ਅਰਥ ਆਤਮ ਬਲ ਨਾਲ ਪਰਿਪੂਰਨ ਹੋਣਾ ਹੈ। ਇਸ ਲਈ ਮੇਰਾ ਲਗਾਤਾਰ ਯਤਨ ਰਿਹਾ ਹੈ ਕਿ ਗ੍ਰਾਮ ਸਵਰਾਜ ਦੀ ਇਹ ਸੋਚ, ਸਿੱਧੀਆਂ ਵੱਲ ਅੱਗੇ ਵਧੇ।ਭਾਰਤ ‘ਚ ਹਾਲੇ ਵੀ ਕਈ ਪਿੰਡ ਅਜਿਹੇ ਹਨ ਜਿੱਥੇ ਲੋਕਾਂ ਨੂੰ ਪਾਣੀ ਭਰਨ ਲਈ ਖੂਹ ‘ਤੇ ਦੂਸਰੇ ਦੇ ਘਰਾਂ ‘ਚ ਜਾਂ ਸਰਕਾਰੀ ਟੂਟੀ ‘ਤੇ ਜਾਣਾ ਪੈਂਦਾ ਹੈ। ਅਜਿਹੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 15 ਅਗਸਤ, 2019 ਨੂੰ ਲਾਲ ਕਿਲ੍ਹੇ ਦੀ ਫ਼ਸੀਲ ਤੋਂ ਜੀਵਨ ‘ਚ ਬਦਲਾਅ ਲਾਇਆ ਵਾਲੇ ਜਲ ਜੀਵਨ ਮਿਸ਼ਨ (Jal Jeevan Mission) ਦਾ ਐਲਾਨ ਕੀਤਾ ਸੀ। ਇਸ ਮਿਸ਼ਨ ਦਾ ਉਦੇਸ਼ 2024 ਤਕ ਹਰੇਕ ਗ੍ਰਾਮੀਣ ਪਰਿਵਾਰ ਨੂੰ ਟੂਟੀ ਦੇ ਪਾਣੀ ਦਾ ਕੁਨੈਕਨਸ਼ ਦੇਣਾ ਹੈ।