ਨਵੇਂ ਵੇਰੀਐਂਟ ‘ਲੈਂਬਡਾ’ ਨੇ ਕੈਨੇਡਾ ‘ਚ ਦਿੱਤੀ ਦਸਤਕ, ਇਹ ਵੇਰੀਐਂਟ ਕਿੰਨਾ ਖ਼ਤਰਨਾਕ ਸਾਬਤ ਹੋਵੇਗਾ, ਮਾਹਿਰਾਂ ਨੇ ਦੱਸਿਆ

ਨਵੇਂ ਵੇਰੀਐਂਟ ‘ਲੈਂਬਡਾ’ ਨੇ ਕੈਨੇਡਾ ‘ਚ ਦਿੱਤੀ ਦਸਤਕ, ਇਹ ਵੇਰੀਐਂਟ ਕਿੰਨਾ ਖ਼ਤਰਨਾਕ ਸਾਬਤ ਹੋਵੇਗਾ, ਮਾਹਿਰਾਂ ਨੇ ਦੱਸਿਆ

ਸਰੀ : ਕੈਨੇਡਾ ਸਰਕਾਰ ਜਿਥੇ ਕੋਵਿਡ-19 ‘ਤੇ ਕਾਬੂ ਪਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ ਅਤੇ ਕਾਫ਼ੀ ਹੱਦ ਤਕ ਕਾਮਯਾਬ ਵੀ ਹੋਈ ਹੈ, ਓਥੇ ‘ਲੈਂਬਡਾ’ ਨਾਮਕ ਨਵਾਂ ਵੇਰੀਐਂਟ ਹੋਰ ਚੁਣੌਤੀਆਂ ਖੜ੍ਹੀਆਂ ਕਰਦਾ ਨਜ਼ਰ ਆ ਰਿਹਾ ਹੈ। 37 ਦੇ ਨਾਮ ਨਾਲ ਜਾਣਿਆ ਜਾਂਦਾ ਇਹ ਵੇਰੀਐਂਟ ਕਿੰਨਾ ਕੁ ਖ਼ਤਰਨਾਕ ਸਾਬਤ ਹੋਵੇਗਾ ਅਤੇ ਇਸ ਨੂੰ ਕਾਬੂ ਕਰਨ ਲਈ ਕੀ ਵਿਉਂਤਬੰਦੀ ਕਰਨੀ ਹੋਵੇਗੀ ਇਹ ਆਉਣ ਵਾਲੇ ਸਮੇਂ ‘ਚ ਹੀ ਪਤਾ ਲੱਗੇਗਾ।

ਕੈਨੇਡਾ ਦੇ ਸਿਹਤ ਵਿਭਾਗ ਦੇ ਅਧਿਕਾਰੀ ਡਾ. ਥੈਰੇਸਾ ਨੇ ਇਸ ਵੇਲੇ ਦੇਸ਼ ‘ਚ ‘ਲੈਂਬਡਾ’ ਦੇ 11 ਮਾਮਲੇ ਸਾਹਮਣੇ ਆਉਣ ਦੀ ਪੁਸ਼ਟੀ ਕੀਤੀ ਹੈ। ਜਿਥੇ ਕੁਝ ਸਮਾਂ ਪਹਿਲਾਂ ਸਾਹਮਣੇ ਆਏ ‘ਡੈਲਟਾ’ ਵੇਰੀਐਂਟ ਨਾਲ ਅਜੇ ਵੀ ਕਈ ਦੇਸ਼ ਜੂਝ ਰਹੇ ਹਨ, ਅਜਿਹੇ ਵਿਚ ਕੁਝ ਹੋਰ ਵੇਰੀਐਂਟ ਦੀ ਜਾਣਕਾਰੀ ਮਿਲਣਾ ਚਿੰਤਾ ਦਾ ਵਿਸ਼ਾ ਹੈ। ਸ਼ੁਰੂਆਤੀ ਅੰਕੜਿਆਂ ਤੋਂ ਪਤਾ ਚਲਦਾ ਹੈ ਕਿ ਲੈਂਬਡਾ ਹੋਰ ਵੇਰੀਐਂਟ ਨਾਲੋਂ ਵਧੇਰੇ ਛੂਤਕਾਰੀ ਹੋ ਸਕਦਾ ਹੈ।

ਰਿਪੋਰਟਾਂ ਮੁਤਾਬਕ ਇਸ ਵੇਲੇ ‘ਲੈਂਬਡਾ’ ਦੇ ਘੱਟੋ ਘੱਟ 27 ਦੇਸ਼ਾਂ ਵਿਚ ਹੋਣ ਦੀਆਂ ਖ਼ਬਰਾਂ ਹਨ ਅਤੇ ਪੇਰੂ ਵਿਚ ਇਹ ਸਭ ਤੋਂ ਪਹਿਲਾਂ ਪਾਇਆ ਗਿਆ ਸੀ। ਵਰਲਡ ਹੈਲਥ ਆਰਗੇਨਾਈਜ਼ੇਸ਼ਨ ਮੁਤਾਬਕ ਇਸ ‘ਤੇ ਕਾਬੂ ਪਾਉਣ ਲਈ ਐਂਟੀਬਾਡੀਜ਼ ਵੀ ਬੇਅਸਰ ਹੋਣਗੀਆਂ ਕਿਉਂਕਿ ਇਸ ਵੇਰੀਐਂਟ ਦੇ ਆਪਣੇ ਅੱਗੇ ਕਈ ਹੋਰ ਵੇਰੀਐਂਟ ਪੈਦਾ ਹੋਣ ਦਾ ਖ਼ਦਸ਼ਾ ਹੈ ਜਿਸ ਨਾਲ ਜ਼ਿਆਦਾ ਨੁਕਸਾਨ ਹੋ ਸਕਦਾ ਹੈ।

Canada Featured