ਔਰਤਾਂ ਪ੍ਰਤੀ ਵਧ ਰਹੇ ਅਪਰਾਧ ਰੋਕਣ ਲਈ Hong Kong ਸਰਕਾਰ ਨੇ ਨਵਾਂ ਕਾਨੂੰਨ ਬਣਾਇਆ ਹੈ। ਹੁਣ ਬਿਨਾਂ ਸਹਿਮਤੀ ਜੇਕਰ ਕਿਸੇ ਨੇ ਮਹਿਲਾ ਦੀ ਸਕਰਟ ਤੋਂ ਹੇਠਾਂ ਦੀ ਫੋਟੋ ਕਲਿੱਕ ਜਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਤਾਂ ਜਡੇਲ੍ਹ ਦੀ ਸਜ਼ਾ ਹੋਵੇਗੀ। ਬੀਤੇ ਵੀਰਵਾਰ ਨੂੰ ਦੇਸ਼ ਵਿਚ ਇਕ ਕਾਨੂੰਨ ਪਾਸ ਹੋਇਆ ਜਿਸ ਵਿਚ ਅਪਕਮਿੰਗ ਯਾਨੀ ਬਿਨਾਂ ਇਜਾਜ਼ਤ ਦੇ ਸਕਰਟ ਦੇ ਹੇਠਾਂ ਦੀ ਤਸਵੀਰ ਜਾਂ ਵੀਡੀਓ ਬਣਾਉਣ ਤੇ ਸ਼ੇਅਰ ਕਰਨ ਨੂੰ ਅਪਰਾਧ ਬਣਾ ਦਿੱਤਾ ਹੈ।ਨਵੇਂ ਨਿਯਮਾਂ ‘ਚ ਲੁੱਕ ਕੇ ਕਿਸੇ ਦੇ ਪ੍ਰਾਈਵੇਟ ਪਲਾਂ ਨੂੰ ਦੇਖਣਾ, ਰਿਕਾਰਡ ਕਰਨਾ ਜਾਂ ਵੀਡੀਓ ਸ਼ੇਰ੍ ਕਰਨਾ ਤੇ ਕਿਸੇ ਦੇ ਪ੍ਰਾਈਵੇਟ ਪਾਰਟਸ ਦੀ ਫੋਟੋ ਲੈਣਾ ਸ਼ਾਮਲ ਹੈ। ਅਜਿਹਾ ਕਰਨ ‘ਤੇ ਪੰਜ ਸਾਲ ਦੀ ਜੇਲ੍ਹ ਤੇ ਜੁਰਮਾਨਾ ਦੇਣਾ ਪਵੇਗਾ। ਸੋਸ਼ਲ ਮੀਡੀਆ ‘ਤੇ ਕਈ ਲੋਕ ਅਜਿਹੀਆਂ ਤਸਵੀਰਾਂ ਸ਼ੇਅਰ ਕਰਦੇ ਹਨ ਜਿਸ ਵਿਚ ਜ਼ਿਆਦਾਤਰ ਮਾਰਕੀਟ, ਕਾਫੀ ਸ਼ਾਪ ਜਾਂ ਜਨਤਕ ਥਾਵਾਂ ‘ਤੇ ਚੁੱਪ-ਚਪੀਤੇ ਖਿੱਚੀਆਂ ਜਾਂਦੀਆਂ ਹਨ। ਲੈਜਿਸਲੇਟਿਵ ਕੌਂਸਲ ਨੇ ਅਜਿਹੀਆਂ ਗਤੀਵਿਧੀਆਂ ਨੂੰ ਕ੍ਰਾਈਮ ਦੀ ਕੈਟਾਗਰੀ ‘ਚ ਰੱਖਿਆ ਹੈ।ਇਸ ਕਾਨੂੰਨ ਦੇ ਦਾਇਰੇ ‘ਚ ਚਾਰ ਗਤੀਵਿਧੀਆਂ ਜੋੜੀਆਂ ਗਈਆਂ। ਹੁਣ ਵਾਇਰਿਜ਼ਮ ‘ਚ ਅਪਰਾਧਾਂ ਦੀ ਗਿਣਤੀ 6 ਹੋ ਗਈ ਹੈ। ਕਾਨੂੰਨ ‘ਚ ਜਨਤਕ ਦੇ ਨਾਲ ਨਿੱਜੀ ਥਾਵਾਂ ‘ਤੇ ਤਸਵੀਰ ਲੈਣ ਤੇ ਵੀਡੀਓ ਬਣਾਉਣ ਨੂੰ ਅਪਰਾਧ ਦੀ ਸ਼੍ਰੇਣੀ ‘ਚ ਰੱਖਿਆ ਗਿਆ ਹੈ। Hong Kong ‘ਚ ਅਜਿਹੇ ਮਾਮਲਿਆਂ ਦੀਆਂ ਸ਼ਿਕਾਇਤਾਂ ਕਾਫੀ ਵਧ ਰਹੀਆਂ ਸਨ ਜਿਸ ਤੋਂ ਬਾਅਦ ਕਾਨੂੰਨ ਪਾਸ ਕੀਤਾ ਗਿਆ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕਾਨੂੰਨ ਲਾਗੂ ਹੋਣ ਨਾਲ ਅਪਰਾਧਾਂ ‘ਚ ਕਮੀ ਆਵੇਗੀ।
ਇਸ ਦੇਸ਼ ‘ਚ ਬਣਿਆ ਨਵਾਂ ਕਾਨੂੰਨ, ਸਕਰਟ ਤੋਂ ਹੇਠਾਂ ਦੀ ਫੋਟੋ ਲੈਣ ‘ਤੇ ਹੋਵੇਗੀ 5 ਸਾਲ ਦੀ ਜੇਲ੍ਹ
