ਆਪ੍ਰੇਸ਼ਨ ਦੌਰਾਨ ਦਰਦ ਸਹਿਣ ਨਾ ਹੋਣ ‘ਤੇ ਰੋਣ ਲੱਗੀ ਔਰਤ, ਹਸਪਤਾਲ ਨੇ ਬਿੱਲ ਦੇ ਨਾਲ-ਨਾਲ ਰੋਣ ਦੇ ਵੀ ਕੱਟੇ ਪੈਸੇ

ਆਪ੍ਰੇਸ਼ਨ ਦੌਰਾਨ ਦਰਦ ਸਹਿਣ ਨਾ ਹੋਣ ‘ਤੇ ਰੋਣ ਲੱਗੀ ਔਰਤ, ਹਸਪਤਾਲ ਨੇ ਬਿੱਲ ਦੇ ਨਾਲ-ਨਾਲ ਰੋਣ ਦੇ ਵੀ ਕੱਟੇ ਪੈਸੇ

Viral News: ਅਮਰੀਕਾ ’ਚ ਇਕ ਔਰਤ ਨੂੰ ਆਪ੍ਰੇਸ਼ਨ ਦੌਰਾਨ ਰੋਣਾ ਭਾਰੀ ਪੈ ਗਿਆ। ਹਸਪਤਾਲ ਵਾਲਿਆਂ ਨੇ ਉਸਦੇ ਬਿੱਲ ’ਚ brief emotion ਦੇ ਨਾਮ ’ਤੇ ਅਲੱਗ ਤੋਂ ਪੈਸੇ ਜੋੜ ਦਿੱਤੇ। ਭਾਵ ਰੋਣ ’ਤੇ ਰਾਸ਼ੀ ਵਸੂਲ ਕੀਤੀ। ਸੁਣਨ ’ਚ ਥੋੜ੍ਹਾ ਅਜ਼ੀਬ ਲੱਗੇ, ਪਰ ਸੱਚ ’ਚ ਅਜਿਹਾ ਹੋਇਆ ਹੈ। ਔਰਤ ਸਰਜਰੀ ਦੌਰਾਨ ਦਰਦ ਸਹਿਣ ਨਹੀਂ ਕਰ ਪਾਈ ਅਤੇ ਚੀਕਣ ਲੱਗੀ। ਜਿਸਤੋਂ ਬਾਅਦ ਹਸਪਤਾਲ ਦੇ ਸਟਾਫ ਨੇ ਅਲੱਗ ਤੋਂ ਚਾਰਜ ਕੀਤਾ। ਔਰਤ ਨੇ ਟਵਿੱਟਰ ’ਤੇ ਬਿੱਲ ਦੀ ਇਕ ਫੋਟੋ ਸ਼ੇਅਰ ਕੀਤੀ ਹੈ, ਜੋ ਵਾਇਰਲ ਹੋ ਗਈ।Midge ਨਾਮ ਦੀ ਔਰਤ ਨੇ ਆਪਣੇ ਟਵਿੱਟਰ ਹੈਂਡਲ @mxmclain ਤੋਂ ਬਿੱਲ ਦੀ ਤਸਵੀਰ ਪੋਸਟ ਕੀਤੀ ਹੈ। ਜਿਸ ’ਚ ਮੁੱਖ ਸਰਜਰੀ ਲਈ 223 ਡਾਲਰ ਚਾਰਜ ਕੀਤਾ ਗਿਆ ਪਰ brief emotion ਦੇ ਨਾਮ ’ਤੇ 11 ਡਾਲਰ (815.60 ਭਾਰਤੀ ਰੁਪਏ) ਵਸੂਲੇ ਗਏ। ਜਿਸਨੂੰ ਦੇਖਣ ਤੋਂ ਬਾਅਦ ਯੂਜ਼ਰਜ਼ ਹੈਰਾਨ ਹਨ। Midge ਅਨੁਸਾਰ ਜਦੋਂ ਉਸਨੂੰ ਆਪ੍ਰੇਸ਼ਨ ਤੋਂ ਬਾਅਦ ਬਿੱਲ ਮਿਲਿਆ ਤਾਂ ਉਸਨੂੰ ਦੇਖ ਕੇ ਉਸਦੇ ਹੋਸ਼ ਉੱਡ ਗਏ।

International